Gangtok News: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨ੍ਹਾਂ ਦੌਰੇ ‘ਤੇ ਸਿੱਕਮ ਪਹੁੰਚ ਰਹੇ ਹਨ। ਉਹ ਗੰਗਟੋਕ ਵਿੱਚ ਆਰਮੀ ਕਮਾਂਡਰਜ਼ ਕਾਨਫਰੰਸ ਵਿੱਚ ਹਿੱਸਾ ਲੈਣਗੇ। ‘ਪ੍ਰੇਰਨਾ ਸਥਲ’ ਦਾ ਉਦਘਾਟਨ ਕਰਨਗੇ ਅਤੇ ਸ਼ਸਤਰ ਪੂਜਾ ‘ਚ ਵੀ ਹਿੱਸਾ ਲੈਣਗੇ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਅੱਜ ਸਿੱਕਮ ਪਹੁੰਚਣਗੇ ਅਤੇ 12 ਅਕਤੂਬਰ ਨੂੰ ਵਾਪਸ ਪਰਤਣਗੇ। ਉਹ ਗੰਗਟੋਕ ਵਿੱਚ ਹੋਣ ਵਾਲੀ ਭਾਰਤੀ ਫੌਜ ਦੀ ਇਤਿਹਾਸਕ ਆਰਮੀ ਕਮਾਂਡਰਜ਼ ਕਾਨਫਰੰਸ ਵਿੱਚ ਹਿੱਸਾ ਲੈਣਗੇ। ਕਾਨਫਰੰਸ ਦਾ ਉਦੇਸ਼ ਮਹੱਤਵਪੂਰਨ ਰੱਖਿਆ ਤਿਆਰੀਆਂ ‘ਤੇ ਚਰਚਾ ਕਰਨਾ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੁਰੱਖਿਆ ਮਾਹੌਲ ਵਿੱਚ ਕਾਰਜਸ਼ੀਲ ਤਿਆਰੀ ਨੂੰ ਵਧਾਉਣਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪ੍ਰੇਰਨਾ ਸਥਲ ਦਾ ਉਦਘਾਟਨ ਵੀ ਕਰਨਗੇ। ਇਹ ਯਾਦਗਾਰ 3-4 ਅਕਤੂਬਰ, 2023 ਨੂੰ ਸਿੱਕਮ ਵਿੱਚ ਆਏ ਵਿਨਾਸ਼ਕਾਰੀ ਤੀਸਤਾ ਹੜ੍ਹਾਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ 22 ਬਹਾਦਰ ਸੈਨਿਕਾਂ ਦੀ ਯਾਦ ਵਿੱਚ ਬਣਾਈ ਗਈ ਹੈ। ਸਿੰਘ 12 ਅਕਤੂਬਰ ਨੂੰ ਰਵਾਇਤੀ ਸ਼ਸਤਰ ਪੂਜਾ ‘ਚ ਹਿੱਸਾ ਲੈਣਗੇ।
ਹਿੰਦੂਸਥਾਨ ਸਮਾਚਾਰ