Ludhiana News: ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਥਿਤ ਇੱਕ ਗੈਸਟ ਹਾਊਸ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੈਸਟ ਹਾਊਸ ਵਿੱਚ ਕਾਫੀ ਧੂੰਆਂ ਇਕੱਠਾ ਹੋ ਗਿਆ। ਗੈਸਟ ਹਾਊਸ ਦੇ ਕਮਰੇ ‘ਚ ਸੌਂ ਰਹੇ ਪ੍ਰੇਮੀ ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਸਵੇਰੇ ਜਦੋਂ ਮੈਨੇਜਰ ਨੇ ਗੈਸਟ ਹਾਊਸ ‘ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਅਲਾਰਮ ਕੀਤਾ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਕੁਝ ਲੋਕ ਗੈਸਟ ਹਾਊਸ ਤੋਂ ਬਾਹਰ ਆਏ ਪਰ ਇੱਕ ਪ੍ਰੇਮੀ ਜੋੜਾ ਕਮਰੇ ਵਿੱਚ ਹੀ ਸੌਂਦਾ ਰਿਹਾ।
ਕਰੀਬ 20 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਪ੍ਰੇਮੀ ਜੋੜੇ ਦੀ ਮੌਤ ਹੋ ਚੁੱਕੀ ਸੀ।
ਪੁਲਸ ਨੇ ਗੈਸਟ ਹਾਊਸ ਨੂੰ ਸੀਲ ਕਰ ਦਿੱਤਾ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।