Nagpur News: ਟਾਟਾ ਗਰੁੱਪ ਦੇ ਆਨਰੇਰੀ ਚੇਅਰਮੈਨ ਅਤੇ ਦਿੱਗਜ਼ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਕਾਰਨ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਦੇਸ਼ ਦੀਆਂ ਪ੍ਰਮੁੱਖ ਹਸਤੀਆਂ ਨੇ ਰਤਨ ਟਾਟਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਰਤਨ ਟਾਟਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ‘ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਰਸੰਘਚਾਲਕ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਭਾਰਤ ਨੇ ਇੱਕ ਅਨਮੋਲ ਰਤਨ ਗੁਆ ਦਿੱਤਾ ਹੈ। ਉਦਯੋਗ ਦੇ ਮਹੱਤਵਪੂਰਨ ਖੇਤਰਾਂ ਵਿੱਚ ਨਵੀਆਂ ਅਤੇ ਪ੍ਰਭਾਵਸ਼ਾਲੀ ਪਹਿਲਕਦਮੀਆਂ ਦੇ ਕਈ ਵਧੀਆ ਮਾਪਦੰਡ ਉਨ੍ਹਾਂ ਨੇ ਸਥਾਪਤ ਕੀਤੇ। ਸਮਾਜ ਦੇ ਹਿੱਤਾਂ ਦੇ ਅਨੁਕੂਲ ਹਰ ਪ੍ਰਕਾਰ ਦੇ ਕੰਮਾਂ ਵਿੱਚ ਉਨ੍ਹਾਂ ਦਾ ਨਿਰੰਤਰ ਸਹਿਯੋਗ ਅਤੇ ਭਾਗੀਦਾਰੀ ਬਣੀ ਰਹੀ। ਰਾਸ਼ਟਰੀ ਏਕਤਾ ਅਤੇ ਸੁਰੱਖਿਆ ਦਾ ਮਸਲਾ ਹੋਵੇ ਜਾਂ ਵਿਕਾਸ ਦਾ ਕੋਈ ਵੀ ਪਹਿਲੂ ਹੋਵੇ ਜਾਂ ਕੰਮ ਕਰ ਰਹੇ ਕਰਮਚਾਰੀਆਂ ਦੀ ਭਲਾਈ ਦਾ ਮਾਮਲਾ ਹੋਵੇ, ਰਤਨ ਜੀ ਆਪਣੀ ਵਿਲੱਖਣ ਸੋਚ ਅਤੇ ਕੰਮ ਨਾਲ ਪ੍ਰੇਰਣਾਦਾਇਕ ਰਹੇ। ਅਨੇਕਾਂ ਬੁਲੰਦੀਆਂ ‘ਤੇ ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਦੀ ਸਾਦਗੀ ਅਤੇ ਨਿਮਰਤਾ ਦੀ ਸ਼ੈਲੀ ਮਿਸਾਲੀ ਰਹੇਗੀ। ਅਸੀਂ ਉਨ੍ਹਾਂ ਦੀਆਂ ਪਵਿੱਤਰ ਯਾਦਾਂ ਨੂੰ ਨਿਮਰਤਾਪੂਰਵਕ ਨਮਸਕਾਰ ਕਰਦੇ ਹੋਏ ਭਾਵਭਿੰਨ ਸ਼ਰਧਾਂਜ਼ਲੀ ਭੇਟ ਕਰਦੇ ਹਾਂ।
ਜ਼ਿਕਰਯੋਗ ਹੈ ਕਿ 86 ਸਾਲਾ ਉਦਯੋਗਪਤੀ ਦਾ ਬੁੱਧਵਾਰ ਰਾਤ 11 ਵਜੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਿਹਾਂਤ ਹੋ ਗਿਆ।
ਹਿੰਦੂਸਥਾਨ ਸਮਾਚਾਰ