Chandigarh News: ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਅਕਾਲੀ ਨੇਤਾ ਬਿਕਰਮ ਸਿੰਘ ਸਜੀਠਿਆ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਦਸ ਦਇਏ ਕਿ ਕੁਜ ਦਿਨ ਪਹਿਲਾਂ ਹੀ ਓਐਸਡੀ ਰਾਜਬੀਰ ਸਿੰਘ ਦੇ ਖਿਲਾਫ ਬਿਕਰਮ ਸਿੰਘ ਮਜੀਠਿਆ ਨੇ ਦੋਸ਼ ਲਾਏ ਸਨ। ਰਾਜਬੀਰ ਸਿੰਘ ਦੇ ਵਕੀਲ ਨੇ ਬਿਕਰਮ ਸਿੰਘ ਮਜੀਠਿਆ ਨੂੰ ਨੋਟਿਸ ਭੇਜਿਆ ਹੈ। ਨਾਲ ਹੀ ਰਾਜਬੀਰ ਸਿੰਘ ਦੀ ਇਮੇਜ ਖਰਾਬ ਹੋਣ ਅਤੇ ਮਾਨਸਿਕ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਜੀਠਿਆ ਦੇ ਬਿਆਨਾਂ ਤੇ ਤੁਰੰਤ ਪ੍ਰਭਾਅ ਨਾਲ ਰੋਕ ਦੀ ਮੰਗ ਕੀਤੀ ਹੈ। ਦਸ ਦਇਏ ਕਿ ਰਾਜਬੀਰ ਸਿੰਘ ਦੇ ਵਕੀਲ ਨੇ ਮਜੀਠਿਆ ਕੋਲੋਂ 48 ਘੰਟੇ ਦੇ ਅੰਦਰ ਲਿਖਤ ਮੁਆਫੀ ਦੀ ਮੰਗ ਵੀ ਕੀਤੀ ਹੈ। ਜਿਸ ਦੇ ਜਵਾਬ ਵਿੱਚ ਬਿਕਰਮ ਸਿੰਘ ਮਜੀਠਿਆ ਨੇ ਕੇਂਦਰ ਸਰਕਾਰ ਨੂੰ ਸੀਐਮ ਮਾਨ ਦੇ ਸਾਬਕਾ ਓਐਸਡੀ ਰਾਜਬੀਰ ਤੇ ਓਂਕਾਰ ਸਿੰਘ, ਇਸ ਦੇ ਨਾਲ ਹੀ ਬਲਤੇਜ ਪੰਨੂ ਦੇ ਖਿਲਾਫ LoC (Look out Circular) ਜਾਰੀ ਕਰਨ ਦੀ ਅਪੀਲ ਕੀਤੀ ਹੈ। ਦਸ ਦਇਏ ਕਿ ਬਲਤੇਜ ਪੰਨੂ ਸਾਬਕਾ ਡਾਇਰੈਕਟਰ (Media Relations)ਹਨ। ਤਾਂ ਜੋ ਆਪਣੀ ਨਾਜਾਇਜ਼ ਕਮਾਈ ਦੇ ਨਾਲ ਓਪ ਦੇਸ਼ ਛੱਡ ਕੇ ਨਾ ਭੱਜ ਸਕਣ।
ਇੱਥੇ ਇੱਕ ਬਿਆਨ ਵਿੱਚ, ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਦ ਘਟਾਉਣ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦਫ਼ਤਰ (ਸੀਐਮਓ) ਦਾ ਅਹੁਦਾ ਸੰਭਾਲਣ ਤੋਂ ਬਾਅਦ ਤਿੰਨੋਂ ਵਿਅਕਤੀਆਂ ਨੂੰ ਆਪ ਹਾਈਕਮਾਂਡ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਜਦੋਂ ਕਿ ਓਂਕਾਰ ਸਿੰਘ ਅਤੇ ਬਲਤੇਜ ਪੰਨੂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਰਾਜਬੀਰ ਦਾ ਅਸਤੀਫਾ ਲਿਆ ਗਿਆ ਹੈ।
ਭਗਵੰਤ ਮਾਨ ਦੇ ਸਾਥੀਆਂ ਦੇ ਦੇਸ਼ ਛੱਡ ਕੇ ਭੱਜਣ ਦੀ ਸੰਭਾਵਨਾ ‘ਤੇ ਜ਼ੋਰ ਦਿੰਦਿਆਂ ਸ੍ਰੀ ਬਿਕਰਮ ਮਜੀਠੀਆ ਨੇ ਕਿਹਾ, “ਰਾਜਬੀਰ ਦੇ ਪੂਰੇ ਪਰਿਵਾਰ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਉਸ ‘ਤੇ ਕਰੋੜਾਂ ਰੁਪਏ ਦੇ ਹਵਾਲਾ ਲੈਣ-ਦੇਣ ਵਿਚ ਸ਼ਾਮਲ ਹੋਣ ਦੇ ਵਿਆਪਕ ਦੋਸ਼ ਹਨ। ਕਰੋੜਾਂ ਦੀ ਜ਼ਮੀਨ ਅਤੇ ਸ਼ੋਅ ਰੂਮ ਦੇ ਸੌਦਿਆਂ ਦੀਆਂ ਵੀ ਖ਼ਬਰਾਂ ਹਨ। ਇਹ ਲਾਜ਼ਮੀ ਹੈ ਕਿ ਉਸ ਨੂੰ ਭ੍ਰਿਸ਼ਟਾਚਾਰ ਦੀਆਂ ਇਨ੍ਹਾਂ ਕਾਰਵਾਈਆਂ ਲਈ ਜਵਾਬਦੇਹ ਬਣਾਇਆ ਜਾਵੇ। ਇਸ ਸਬੰਧੀ ਕੇਂਦਰੀ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ। ਜਾਂਚ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਰਾਜਬੀਰ ਕਿਸ ਦੀ ਸ਼ਹਿ ‘ਤੇ ਨਜਾਇਜ਼ ਧਨ ਨੂੰ ਦੇਸ਼ ਤੋਂ ਬਾਹਰ ਭੇਜ ਰਿਹਾ ਸੀ।
ਹਿੰਦੂਸਥਾਨ ਸਮਾਚਾਰ