New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਸਵੇਰੇ ਸਦੀਵੀ ਸਾਹਿਤਕਾਰ ਮੁਨਸ਼ੀ ਪ੍ਰੇਮਚੰਦ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਭਾਜਪਾ ਨੇ ਐਕਸ ਹੈਂਡਲ ‘ਤੇ ਲਿਖਿਆ ਹੈ, “ਹਿੰਦੀ ਦੇ ਮਹਾਨ ਨਾਵਲਕਾਰ, ਸੰਵੇਦਨਸ਼ੀਲ ਲੇਖਕ ਅਤੇ ਹੁਨਰਮੰਦ ਬੁਲਾਰੇ ਮੁਨਸ਼ੀ ਪ੍ਰੇਮਚੰਦ ਨੂੰ ਬਰਸੀ ‘ਤੇ ਕੋਟਿ-ਕੋਟਿ ਨਮਨ।’’
हिंदी के महान उपन्यासकार, संवेदनशील रचनाकार एवं कुशल वक्ता मुंशी प्रेमचंद की पुण्यतिथि पर शत्-शत् नमन। pic.twitter.com/AWs0OwuRa4
— BJP (@BJP4India) October 8, 2024
ਵਰਣਨਯੋਗ ਹੈ ਕਿ ਬਨਾਰਸ ਸ਼ਹਿਰ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿਚ 31 ਜੁਲਾਈ 1880 ਨੂੰ ਜਨਮੇ ਨਾਵਲਕਾਰ ਅਤੇ ਕਹਾਣੀਕਾਰ ਮੁਨਸ਼ੀ ਪ੍ਰੇਮਚੰਦ ਦਾ ਅਸਲੀ ਨਾਮ ਧਨਪਤ ਰਾਏ ਸੀ। ਪ੍ਰੇਮਚੰਦ ਨੇ 13 ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਵਿਚ ਕੁਝ ਨਾਟਕ ਲਿਖੇ। ਬਾਅਦ ਵਿੱਚ ਉਨ੍ਹਾਂ ਨੇ ਨਾਵਲ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਉਨ੍ਹਾਂ ਦਾ ਸਾਹਿਤਕ ਸਫ਼ਰ ਸ਼ੁਰੂ ਹੋਇਆ ਅਤੇ ਆਖਰੀ ਸਾਹਾਂ ਤੱਕ ਜਾਰੀ ਰਿਹਾ।
ਕਥਾ ਸਮਰਾਟ ਦੇ ਨਾਮ ਨਾਲ ਜਾਣੇ ਜਾਂਦੇ ਮੁਨਸ਼ੀ ਪ੍ਰੇਮਚੰਦ 1936 ਵਿੱਚ ਬਿਮਾਰ ਹੋਣ ਲੱਗੇ। ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਸਮੇਂ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਵਿੱਚ ਯੋਗਦਾਨ ਪਾਇਆ। ਆਰਥਿਕ ਕਸ਼ਟਾਂ ਅਤੇ ਗਲਤ ਇਲਾਜ ਕਾਰਨ 8 ਅਕਤੂਬਰ 1936 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। …ਅਤੇ ਉਹ ਦੀਵਾ ਸਦਾ ਲਈ ਬੁਝ ਗਿਆ ਜਿਸ ਨੇ ਆਪਣੀ ਜ਼ਿੰਦਗੀ ਦੀ ਬੱਤੀ ਨੂੰ ਕਣ-ਕਣ ਸਾੜ ਕੇ ਭਾਰਤੀਆਂ ਦੇ ਪਥ ਨੂੰ ਰੋਸ਼ਨ ਕੀਤਾ।
ਹਿੰਦੂਸਥਾਨ ਸਮਾਚਾਰ