Election Result 2024: ਹਰਿਆਣਾ ਵਿੱਚ ਸਾਰੇ ਚੋਣ ਵਿਸ਼ਲੇਸ਼ਕਾਂ ਨੂੰ ਹੈਰਾਨ ਕਰਦਿਆਂ ਭਾਜਪਾ ਹੈਟ੍ਰਿਕ ਲਾਉਣ ਵਿੱਚ ਕਾਮਯਾਬ ਰਹੀ ਹੈ। ਭਾਜਪਾ ਨੇ 48 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਹਰਿਆਣਾ ਚੋਣਾਂ ਜਿੱਤਣ ਦੀ ਉਮੀਦ ਰੱਖਣ ਵਾਲੀ ਕਾਂਗਰਸ ਸਿਰਫ਼ 37 ਸੀਟਾਂ ਹੀ ਹਾਸਲ ਕਰ ਸਕੀ। ਜੇਕਰ ਗੱਲ ਕਰਿਏ ਇਨੇਲੋ ਦੀ ਤਾਂ ਇਨੇਲੋ ਨੂੰ 2 ਸੀਟਾਂ ਹਾਸਲ ਹੋਇਆਂ। ਅਤੇ ਇੰਡੀਪੇਂਡੈਂਟ ਨੂੰ 3 ਸੀਟਾਂ ਤੇ ਜਿੱਤ ਹਾਸਲ ਹੋਈ। ਨਾਇਬ ਸਿੰਘ ਸੈਣੀ ਨੇ ਵੀ ਭਾਜਪਾ ਦੀ ਇਸ ਸ਼ਾਨਦਾਰ ਜਿੱਤ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਤੋਂ ਅਤੇ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਤੋਂ ਚੋਣ ਜਿੱਤ ਗਏ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਹੋਡਲ ਹਲਕੇ ਤੋਂ ਚੋਣ ਚਾਰ ਗਏ ਹਨ। ਪੰਚਕੂਲਾ ਤੋਂ ਕਾਂਗਰਸ ਦੇ ਚੰਦਰਮੋਹਨ ਜਿੱਤ ਗਏ ਹਨ। ਉਨ੍ਹਾਂ ਭਾਜਪਾ ਆਗੂ ਤੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਰਾਇਆ। ਇਨੈਲੋ ਦੇ ਅਭੈ ਸਿੰਘ ਚੌਟਾਲਾ 14861 ਵੋਟਾਂ ਨਾਲ ਏਲਨਾਬਾਦ ਸੀਟ ਹਾਰ ਗਏ ਹਨ। ਜੇਜੇਪੀ ਦੇ ਦੁਸ਼ਿਅੰਤ ਚੌਟਾਲਾ 14ਵੇਂ ਗੇੜ ਦੀ ਗਿਣਤੀ ’ਚ ਮਹਿਜ਼ 7136 ਵੋਟਾਂ ਨਾਲ ਪੰਜਵੇਂ ਸਥਾਨ ’ਤੇ ਹਨ। ਅੰਬਾਲਾ ਕੈਂਟ ਤੋਂ ਸੀਨੀਅਰ ਭਾਜਪਾ ਆਗੂ ਅਨਿਲ ਵਿਜ 7277 ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਆਪਣੀ ਨੇੜਲੀ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ ਹਰਾਇਆ।
ਉਨ੍ਹਾਂ ਕਿਹਾ ਕਿ ਮੈਂ ਤੀਜੀ ਵਾਰ ਭਾਜਪਾ ਦੇ ਕੰਮ ਨੂੰ ਮਨਜ਼ੂਰੀ ਦੇਣ ਲਈ ਹਰਿਆਣਾ ਦੇ 2.80 ਕਰੋੜ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਸਭ ਪੀਐਮ ਮੋਦੀ ਦੀ ਬਦੌਲਤ ਹੈ। ਅਸੀਂ ਉਨ੍ਹਾਂ ਦੀ ਅਗਵਾਈ ਵਿੱਚ ਅੱਗੇ ਵਧ ਰਹੇ ਹਾਂ। ਪੀਐਮ ਮੋਦੀ ਨੇ ਮੇਰੇ ਨਾਲ ਗੱਲ ਕੀਤੀ ਅਤੇ ਅਸ਼ੀਰਵਾਦ ਦਿੱਤਾ। ਮੈਨੂੰ ਵਿਸ਼ਵਾਸ ਸੀ ਕਿ ਹਰਿਆਣਾ ਦੇ ਗਰੀਬ, ਕਿਸਾਨ ਅਤੇ ਨੌਜਵਾਨ ਮੈਨੂੰ ਅਸ਼ੀਰਵਾਦ ਜਰੂਰ ਦੇਣਗੇ।
ਸੀਐਮ ਸੈਣੀ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਭਾਜਪਾ ਦੀ ਇਸ ਬੰਪਰ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਸਾਜਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਚਾਰਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਦੱਸ ਦੇਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਈ ਸੀ। ਸੂਬੇ ਦੀਆਂ 90 ਸੀਟਾਂ ‘ਤੇ 5 ਅਕਤੂਬਰ ਨੂੰ ਵੋਟਿੰਗ ਹੋਈ ਸੀ।
लाडवा सहित मैं हरियाणा के मेरे सभी परिवारजनों को बहुत-बहुत धन्यवाद करता हूं। pic.twitter.com/tiaWQ5UQt3
— Nayab Saini (@NayabSainiBJP) October 8, 2024
ਹਰਿਆਣਾ ‘ਚ ਭਾਜਪਾ ਦੀ ਇਤਿਹਾਸਕ ਜਿੱਤ ‘ਤੇ ਬੀਜੇਪੀ ਨੇ ਸਾਰੇ ਵੋਟਰਾਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
हरियाणा में भाजपा की ऐतिहासिक जीत पर सभी देवतुल्य मतदाताओं एवं कार्यकर्ताओं का हृदय से आभार। pic.twitter.com/8UKzfcItXX
— BJP (@BJP4India) October 8, 2024
ਇਸ ਜਿੱਤ ਤੇ ਬੀਜੇਪੀ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਪਹਿਲਵਾਨਾਂ ਨੂੰ ਲੈ ਕੇ ਬਣਾਏ ਗਏ ਕਾੰਗਰਸ ਦੇ ਪ੍ਰੋਪੇਗਾਂਡਾ ਨਕਾਰ ਦਿੱਤਾ
हरियाणा ने पहलवानों को लेकर कांग्रेस के प्रोपेगेंडा को नकारा… pic.twitter.com/UYslHwpRqz
— BJP (@BJP4India) October 8, 2024
ਹਰਿਆਣਾ ਵਿੱਚ ਭਾਜਪਾ ਨੂੰ 49 ਸੀਟਾਂ ਤੇ ਜਿੱਤ ਹਾਸਲ ਕੀਤੀ। ਕਾਂਗਰਸ ਦੀ ਝੋਲੀ ਮਹਿਜ਼ 36 ਸੀਟਾਂ ਆਈਆਂ। ਜੇਕਰ ਗੱਲ ਕਰਿਏ ਜੇਜੇਪੀ ਦੀ ਤਾਂ ਉਹ 10 ਦੀਆਂ 10 ਸੀਟਾਂ ਹਾਰ ਗਈ ਹੈ। ਇਨੇਲੋ ਨੂੰ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ। ਅਤੇ ਦੂਜਿਆਂ ਪਾਰਟੀਆਂ ਨੂੰ 3 ਸੀਟਾਂ ਤੇ ਜਿੱਤ ਹਾਸਲ ਹੋਈ।