New Delhi: ਦੇਸ਼ ਭਰ ‘ਚ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੁਰਗਾ ਪੂਜਾ ਦੇ ਮੌਕੇ ‘ਤੇ ਦੁਰਗਾ ਮਾਂ ਦੀ ਉਸਤਤ ‘ਚ ਆਪਣਾ ਲਿਖਿਆ ਗਰਬਾ ਗੀਤ ਸੋਸ਼ਲ ਮੀਡੀਆ ਐਕਸ ‘ਤੇ ਸਾਂਝਾ ਕੀਤਾ। ਜਿਸਦਾ ਟਾਈਟਲ ਹੈ ‘ਆਵਤੀ ਕਲਾਯ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੁਰਗਾ ਪੂਜਾ ਦੇ ਮੌਕੇ ‘ਤੇ ਲਿਖਿਆ ਆਪਣਾ ਗਰਬਾ ਗੀਤ ਸੋਸ਼ਲ ਮੀਡੀਆ ਐਕਸ ‘ਤੇ ਸਾਂਝਾ ਕੀਤਾ ਅਤੇ ਕਿਹਾ, ”ਇਹ ਨਵਰਾਤਰੀ ਦਾ ਪਵਿੱਤਰ ਸਮਾਂ ਹੈ ਅਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਉਤਸਵ ਮਨਾ ਰਹੇ ਹਨ, ਜੋ ਮਾਂ ਦੁਰਗਾ ਦੀ ਭਗਤੀ ਨਾਲ ਜੁੜੇ ਹੋਏ ਹਨ। ਸ਼ਰਧਾ ਅਤੇ ਅਨੰਦ ਦੀ ਭਾਵਨਾ ਨਾਲ ਪੇਸ਼ ਹੈ, ‘ਆਵਤੀ ਕਲਾਯ’, ਇੱਕ ਗਰਬਾ ਜੋ ਮੈਂ ਉਸਦੀ ਸ਼ਕਤੀ ਅਤੇ ਕਿਰਪਾ ਨੂੰ ਸ਼ਰਧਾ ਸਵਰੂਪ ਲਿਖਿਆ ਹੈ। ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਉੱਪਰ ਬਣਿਆ ਰਹੇ।”
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਵੱਲੋਂ ਲਿਖੇ ਇਸ ਗਰਬਾ ਗੀਤ ਦੀ ਸੁਰੀਲੀ ਪੇਸ਼ਕਾਰੀ ਲਈ ਗਾਇਕਾ ਪੂਰਵਾ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਦੀ ਗਾਇਕੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਇੱਕ ਪ੍ਰਤਿਭਾਸ਼ਾਲੀ ਉਭਰਦੀ ਗਾਇਕਾ ਪੂਰਵਾ ਦਾ ਇਸ ਗਰਬਾ ਨੂੰ ਗਾਉਣ ਅਤੇ ਇਸਦੀ ਸੁਰੀਲੀ ਪੇਸ਼ਕਾਰੀ ਦੇਣ ਲਈ ਧੰਨਵਾਦ ਕਰਦਾ ਹਾਂ।”
ਹਿੰਦੂਸਥਾਨ ਸਮਾਚਾਰ