New Delhi: ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਦੇ ਨਾਲ ਬੰਦ ਹੋਣ ‘ਚ ਕਾਮਯਾਬ ਰਹੇ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ ਗਿਰਾਵਟ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਆਮ ਤੌਰ ‘ਤੇ ਮਜ਼ਬੂਤ ਰਿਹਾ। ਅੱਜ ਏਸ਼ੀਆਈ ਬਾਜ਼ਾਰ ‘ਚ ਤੇਜ਼ੀ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ।
ਸਤੰਬਰ 2024 ਲਈ ਮਜ਼ਬੂਤ ਅਮਰੀਕੀ ਰੁਜ਼ਗਾਰ ਅੰਕੜਿਆਂ ਦੇ ਕਾਰਨ, ਨਿਵੇਸ਼ਕ ਉਤਸ਼ਾਹੀ ਰਹੇ ਅਤੇ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਖਰੀਦਦਾਰੀ ਕੀਤੀ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤ ਨਾਲ ਬੰਦ ਹੋਣ ’ਚ ਸਫ਼ਲ ਰਹੇ। ਐਸਐਂਡਪੀ 500 ਇੰਡੈਕਸ 0.90 ਫੀਸਦੀ ਮਜ਼ਬੂਤੀ ਨਾਲ 5,751.07 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਨੈਸਡੈਕ ਨੇ 219.37 ਅੰਕ ਜਾਂ 1.22 ਫੀਸਦੀ ਮਜ਼ਬੂਤੀ ਨਾਲ 18,137.85 ਅੰਕਾਂ ਦੇ ਪੱਧਰ ‘ਤੇ ਪਿਛਲੇ ਸੈਸ਼ਨ ਦਾ ਕਾਰੋਬਾਰ ਖਤਮ ਕੀਤਾ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ 0.17 ਫੀਸਦੀ ਦੀ ਗਿਰਾਵਟ ਦੇ ਨਾਲ 42,282.43 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ‘ਚ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਖਰੀਦਦਾਰੀ ਰਹੀ। ਹਾਲਾਂਕਿ ਆਖਰੀ ਘੰਟੇ ‘ਚ ਬਿਕਵਾਲੀ ਕਾਰਨ ਯੂਰਪੀ ਬਾਜ਼ਾਰ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐਫਟੀਐਸਈ ਇੰਡੈਕਸ 0.02 ਫੀਸਦੀ ਦੀ ਮਾਮੂਲੀ ਕਮਜ਼ੋਰੀ ਦੇ ਨਾਲ 8,280.63 ‘ਤੇ ਬੰਦ ਹੋਇਆ। ਦੂਜੇ ਪਾਸੇ, ਸੀਏਸੀ ਸੂਚਕਾਂਕ ਪਿਛਲੇ ਸੈਸ਼ਨ ਦੀ ਸਮਾਪਤੀ 0.84 ਫੀਸਦੀ ਮਜ਼ਬੂਤੀ ਨਾਲ 7,541.36 ਅੰਕਾਂ ‘ਤੇ ਹੋਇਆ। ਇਸੇ ਤਰ੍ਹਾਂ ਡੀਏਐਕਸ ਇੰਡੈਕਸ 105.52 ਅੰਕ ਜਾਂ 0.55 ਫੀਸਦੀ ਚੜ੍ਹ ਕੇ 19,120.93 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਤੇਜ਼ੀ ਦਾ ਰੁਖ ਹੈ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ 8 ਦੇ ਸੂਚਕਾਂਕ ਮਜ਼ਬੂਤੀ ਦੇ ਨਾਲ ਹਰੇ ‘ਚ ਕਾਰੋਬਾਰ ਕਰ ਰਹੇ ਹਨ, ਜਦਕਿ ਚੀਨ ਦੇ ਸ਼ੇਅਰ ਬਾਜ਼ਾਰ ‘ਚ ਛੁੱਟੀ ਹੋਣ ਕਾਰਨ ਅੱਜ ਸ਼ੰਘਾਈ ਕੰਪੋਜ਼ਿਟ ਇੰਡੈਕਸ ‘ਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਹੈ।
ਗਿਫਟ ਨਿਫਟੀ 0.19 ਫੀਸਦੀ ਦੀ ਮਜ਼ਬੂਤੀ ਨਾਲ 25,232.50 ਅੰਕ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.27 ਫੀਸਦੀ ਮਜ਼ਬੂਤੀ ਨਾਲ 3,598.95 ਅੰਕਾਂ ਦੇ ਪੱਧਰ ‘ਤੇ, ਨਿਕੇਈ ਇੰਡੈਕਸ ਨੇ ਅੱਜ ਵੱਡੀ ਛਾਲ ਮਾਰੀ ਹੈ ਅਤੇ ਫਿਲਹਾਲ ਇਹ ਸੂਚਕਾਂਕ 823.50 ਅੰਕ ਜਾਂ 2.13 ਫੀਸਦੀ ਮਜ਼ਬੂਤੀ ਨਾਲ 39,459.12 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 322.47 ਅੰਕ ਜਾਂ 1.45 ਫੀਸਦੀ ਮਜ਼ਬੂਤੀ ਨਾਲ 22,625.18 ਅੰਕਾਂ ਦੇ ਪੱਧਰ ’ਤੇ, ਹੈਂਗ ਸੇਂਗ ਇੰਡੈਕਸ 258.06 ਅੰਕ ਜਾਂ 1.13 ਫੀਸਦੀ ਵਧ ਕੇ 22,994.93 ਅੰਕ ‘ਤੇ, ਕੋਸਪੀ ਸੂਚਕਾਂਕ 1.09 ਫੀਸਦੀ ਵਧ ਕੇ 2,597.73 ਅੰਕ ‘ਤੇ, ਸੈੱਟ ਕੰਪੋਜ਼ਿਟ ਸੂਚਕਾਂਕ 0.06 ਫੀਸਦੀ ਵਧ ਕੇ 1,445.16 ਅੰਕ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.07 ਫੀਸਦੀ ਮਜ਼ਬੂਤੀ ਨਾਲ 7,501.06 ‘ਤੇ ਕਾਰੋਬਾਰ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ