Chandigarh News: ਪੰਜਾਬ ਵਿਚ 15 ਅਕਤੂਬਰ ਨੂੰ ਹੋਣ ਵਾਲੀਆ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੇ ਅਹੁਦੇ ਲਈ ਸੂਬੇ ਭਰ ’ਚ 52,000 ਤੋਂ ਵੱਧ ਨਾਮਜ਼ਦਗੀਆ ਅਤੇ ਪੰਚਾਂ ਲਈ 1 ਲੱਖ 66 ਹਜ਼ਾਰ ਤੋਂ ਵੱਧ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਸੂਬੇ ਵਿਚ 15 ਅਕਤੂਬਰ ਨੂੰ 13,229 ਗ੍ਰਾਮ ਪੰਚਾਇਤਾਂ ਲਈ ਚੋਣਾਂ ਹੋਣਗੀਆ ਅਤੇ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਇਕ ਬਿਆਨ ਅਨੁਸਾਰ ਗ੍ਰਾਮ ਪੰਚਾਇਤਾਂ ਵਿਚ ਸਰਪੰਚਾਂ ਲਈ ਕੁੱਲ 52,825 ਨਾਮਜ਼ਦਗੀ ਪੱਤਰ ਅਤੇ ਪੰਚਾਂ ਲਈ 1,66,338 ਨਾਮਜ਼ਦਗੀ ਪੱਤਰ ਮਿਲੇ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 7 ਅਕਤੂਬਰ ਹੈ ਤੇ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਈ ਸੀ ਅਤੇ 4 ਅਕਤੂਬਰ ਨੂੰ ਖਤਮ ਹੋਈ ਅਤੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਗਈ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਹੈ।
ਇਸਤੋਂ ਇਲਾਵਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਅਨੁਸਾਰ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆ ਅਤੇ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਮਗਰੋਂ ਉਸੇ ਦਿਨ ਵੋਟਿੰਗ ਸੈਂਟਰਾਂ ’ਤੇ ਵੋਟਾਂ ਦੀ ਗਿਣਤੀ ਹੋਵੇਗੀ। ਸੂਬੇ ਵਿਚ ਸਰਪੰਚਾਂ ਦੇ 13,237 ਅਤੇ ਪੰਚਾਂ ਦੇ 83,437 ਅਹੁਦਿਆ ਲਈ ਵੋਟਿੰਗ ਹੋਵੇਗੀ। ਸੂਬੇ ਵਿਚ ਕੁੱਲ 1,33,97,922 ਰਜਿਸਟਰਡ ਵੋਟਰ ਹਨ ਜਿਨ੍ਹਾਂ ਵਿਚ 70,51,722 ਪੁਰਸ਼ ਅਤੇ 63,46,008 ਮਹਿਲਾਵਾਂ ਹਨ। ਪੰਚਾਇਤੀ ਚੋਣਾਂ ਲਈ ਕੁੱਲ 19,110 ਵੋਟਿੰਗ ਸੈਂਟਰ ਬਣਾਏ ਜਾਣਗੇ ਅਤੇ ਸਰਪੰਚ ਅਹੁਦੇ ਲਈ 40 ਹਾਜ਼ਾਰ ਤੱਕ ਦੀ ਰਾਸ਼ੀ ਖਰਚਣ ਦੀ ਹੱਦ ਤੈਅ ਕੀਤੀ ਗਈ ਹੈ ਅਤੇ ਪੰਚ ਲਈ 30 ਹਜ਼ਾਰ ਰੁਪਏ ਰਾਸ਼ੀ ਖਰਚਣ ਦੀ ਸੀਮਾ ਤੈਅ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ