Chandigarh News: ਸ਼ਨੀਵਾਰ ਨੂੰ ਪੰਜਾਬ ਦੇ ਲੁਧਿਆਣਾ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਥਾਣਾ ਸਦਰ ਲੁਧਿਆਣਾ ਪੁੱਜੀ। ਇਹ ਈ-ਮੇਲ ਪ੍ਰਿੰਸੀਪਲ ਨੂੰ ਭੇਜੀ ਗਈ ਸੀ। ਇਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੂਰੇ ਇਲਾਕੇ ਦੀ ਤਲਾਸ਼ੀ ਲਈ ਗਈ।
ਜਿਸ ਮੋਬਾਈਲ ਨੰਬਰ ਤੋਂ ਈ-ਮੇਲ ਭੇਜੀ ਗਈ ਸੀ, ਉਹ ਬਿਹਾਰ ਦਾ ਹੈ। ਏਸੀਪੀ ਹਰਜਿੰਦਰ ਸਿੰਘ ਦੀ ਟੀਮ ਨੇ ਇਸ ਸਬੰਧੀ 15 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਈ-ਮੇਲ ਜਿਸ ਨੰਬਰ ਤੋਂ ਜਨਰੇਟ ਹੋਈ, ਉਹ ਨੰਬਰ ਆਨ ਮਿਲਿਆ। ਇਸ ਦੇ ਆਧਾਰ ‘ਤੇ ਪੁਲਿਸ ਨੇ ਕਿਸ਼ੋਰ ਨੂੰ ਹਿਰਾਸਤ ‘ਚ ਲੈ ਲਿਆ।
ਪੁਲਸ ਮੁਤਾਬਕ ਪ੍ਰਿੰਸੀਪਲ ਨੂੰ ਭੇਜੀ ਗਈ ਈ-ਮੇਲ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਕੂਲ ‘ਚ 5 ਅਕਤੂਬਰ ਨੂੰ ਬੰਬ ਨਾਲ ਹਮਲਾ ਕੀਤਾ ਜਾਵੇਗਾ। ਜਿਸ ਤੋਂ ਬਾਅਦ ਸਕੂਲ ਦੇ ਵਿੱਚ ਸਟਾਫ ਤੇ ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ।
ਹਿੰਦੁਸਥਾਨ ਸਮਾਚਾਰ