Chandigarh News: ਹਰਿਆਣਾ ਵਿੱਚ 15ਵੀਂ ਵਿਧਾਨ ਸਭਾ ਲਈ ਚੱਲ ਰਹੀ ਵੋਟਿੰਗ ਦੌਰਾਨ ਪਹਿਲੇ ਦੋ ਘੰਟਿਆਂ ਵਿੱਚ ਸੂਬੇ ਵਿੱਚ 9.53 ਫੀਸਦੀ ਵੋਟਿੰਗ ਹੋਈ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ, ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਮਨੂ ਭਾਕਰ, ਪਹਿਲਵਾਨ ਵਿਨੇਸ਼ ਫੋਗਾਟ ਸਮੇਤ ਕਈ ਨੇਤਾ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਹਨ। ਰਾਜ ਚੋਣ ਕਮਿਸ਼ਨ ਅਨੁਸਾਰ ਪਹਿਲੇ ਘੰਟੇ ਵਿੱਚ ਕੈਥਲ ਅਤੇ ਅੰਬਾਲਾ ਜ਼ਿਲ੍ਹਿਆਂ ਵਿੱਚ ਈਵੀਐਮ ਰੁਕਣ ਕਾਰਨ ਪੰਜ ਤੋਂ ਛੇ ਮਿੰਟ ਤੱਕ ਪੋਲਿੰਗ ਵਿੱਚ ਵਿਘਨ ਪਿਆ। ਇਸ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ।
ਚੋਣ ਕਮਿਸ਼ਨ ਅਨੁਸਾਰ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਤੋਂ ਬਾਅਦ ਸਵੇਰੇ 9 ਵਜੇ ਤੱਕ ਅੰਬਾਲਾ ਜ਼ਿਲ੍ਹੇ ਵਿੱਚ 11.87, ਭਿਵਾਨੀ ਜ਼ਿਲ੍ਹੇ ਵਿੱਚ 9.72, ਚਰਖੀ-ਦਾਦਰੀ ਵਿੱਚ 9.8, ਫਰੀਦਾਬਾਦ ਵਿੱਚ 8.82, ਫਤਿਹਾਬਾਦ ਵਿੱਚ 11.81, ਗੁਰੂਗ੍ਰਾਮ ਵਿੱਚ 6.10, ਹਿਸਾਰ ‘ਚ 8.49, ਝੱਜਰ ‘ਚ 8.43, ਜੀਂਦ ‘ਚ 12.71, ਕੈਥਲ ‘ਚ 9.54, ਕਰਨਾਲ ‘ਚ 11.10 ਫੀਸਦੀ, ਕੁਰੂਕਸ਼ੇਤਰ ‘ਚ 10.57 ਫੀਸਦੀ, ਮਹਿੰਦਰਗੜ੍ਹ ‘ਚ 11.51 ਫੀਸਦੀ, ਮੇਵਾਤ ‘ਚ 10.64 ਫੀਸਦੀ, ਪਲਵਲ ਵਿੱਚ 12.54 ਫੀਸਦੀ, ਪੰਚਕੂਲਾ ਵਿੱਚ 4.08, ਪਾਣੀਪਤ ਵਿੱਚ 7.49, ਰੇਵਾੜੀ ਵਿੱਚ 9.27, ਰੋਹਤਕ ਵਿੱਚ 10.76, ਸਿਰਸਾ ਵਿੱਚ 9.87, ਸੋਨੀਪਤ ਵਿੱਚ 7.98 ਅਤੇ ਯਮੁਨਾਨਗਰ ਜ਼ਿਲ੍ਹੇ ਵਿੱਚ 9.27 ਫੀਸਦੀ ਵੋਟਿੰਗ ਹੋਈ ਹੈ।
ਹਿੰਦੂਸਥਾਨ ਸਮਾਚਾਰ