Chandigarh News: ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਹਾਲਾਂਕਿ ਨਾਮਜ਼ਦਗੀਆ ਦਾਖਲ ਕਰਨ ਦਾ ਸਮਾਂ ਦੁਪਹਿਰ 3 ਵਜੇ ਖਤਮ ਹੋ ਚੁੱਕਿਆ ਹੈ ਪਰ ਅਜੇ ਵੀ ਨਾਮਜ਼ਦਗੀ ਦਾਖਲ ਕਰਨ ਲਈ ਸੈਂਟਰਾਂ ਦੇ ਬਾਹਰ ਲੋਕਾਂ ਦੀਆ ਲਾਈਨਾਂ ਲੱਗੀਆ ਹੋਈਆ ਹਨ ਅਤੇ ਦੂਸਰੇ ਪਾਸੇ ਕੁੱਝ ਹਲਕਿਆ ਤੋਂ ਲੜਾਈ ਝੜਗੇ ਦੀਆ ਖ਼ਬਰਾਂ ਵੀ ਸਾਹਮਣੇ ਆ ਰਹੀਆ ਹਨ। ਹਾਲਾਂਕਿ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇਤਜਾਮ ਕੀਤੇ ਗਏ ਹਨ। ਦੂਸਰੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਨੇ ਪੰਚਾਇਤੀ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਹੈ। ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰ ਨੂੰ ਘੇਰਦਿਆ ਕਿਹਾ ਕਿ ਮੋਗਾ 2 ਦੇ ਪਿੰਡ ਲਾਂਡੇ ਦੇ ਬਲਾਕ ਵਿਚ ਨਿਰਪੱਖ ਤੇ ਆਜ਼ਾਦ ਚੋਣ ਦਾ ਇਕ ਸਬੂਤ ਸਾਹਮਣੇ ਆਇਆ ਹੈ ਜਿਥੇ ਸੱਤਾਧਿਰ ਪਾਰਟੀ ਦੇ ਗੁੰਡਿਆ ਵਲੋਂ ਵਿਰੋਧੀ ਪਾਰਟੀਆ ਦੇ ਉਮੀਦਵਾਰਾਂ ਦੇ ਸਾਰੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਹਨ। ਇਸੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਕ ਪੋਸਟ ਸਾਂਝੀ ਕਰਦਿਆ ਲਿਖਿਆ ਕਿ ਮਜੀਠਾ ਹਲਕੇ ਅੰਦਰ ਆਪ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਅਤੇ ਨਾਲ ਤਣਾਅਪੂਰਣ ਮਾਹੌਲ ਬਣਾ ਰਹੀ ਹੈ। ਪੁਲਸ ਤੇ ਪ੍ਰਸ਼ਾਸ਼ਨ ਨਿਰਪੱਖ ਚੋਣਾਂ ਕਰਵਾਉਣ ’ਤੇ ਬੁਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਏ ਹਨ।
👉ਮਜੀਠਾ ਹਲਕੇ ‘ਚ ਆਮ ਆਦਮੀ ਪਾਰਟੀ ਗੁੰਡਾਗਰਦੀ ਤੇ ਕਰ ਹੀ ਰਹੀ ਹੈ ਨਾਲ ਹੀ ਤਨਾਅਪੂਰਨ ਮਾਹੌਲ ਬਣਾ ਰਹੀ ਹੈ।
👉 ਪੁਲਿਸ ਅਤੇ ਪ੍ਰਸ਼ਾਸਨ ਸਵਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ‘ਚ ਬੁਰੀ ਤਰ੍ਹਾਂ ਨਾਕਾਮ।@AAPPunjab @BhagwantMann @PunjabPoliceInd @ECISVEEP pic.twitter.com/41OANW0kYj— Bikram Singh Majithia (@bsmajithia) October 4, 2024
ਪੰਜਾਬ ਵਿਚ ਹਨ ਕੁੱਲ 13,937 ਗ੍ਰਾਮ ਪੰਚਾਇਤਾਂ
ਇਕ ਗ੍ਰਾਮ ਪੰਚਾਇਤ ਵਿਚ 5 ਤੋਂ 13 ਤੱਕ ਪੰਚ ਹੁੰਦੇ ਹਨ ਅਤੇ ਇਕ ਸਰਪੰਚ ਹੁੰਦਾ ਹੈ। ਵਾਰਡ ਤੋਂ ਵੱਖ ਵੱਖ ਉਮੀਦਵਾਰ ਖੜੇ ਹੁੰਦੇ ਹਨ ਅਤੇ 4 ਸਤੰਬਰ ਤੱਕ ਵੋਟਰ ਸੂਚੀ ਅਪਡੇਟ ਹੈ। ਇਸੇ ਸਮੇਂ 13,937 ਗ੍ਰਾਮ ਪੰਚਾਇਤਾਂ ਹਨ ਅਤੇ 19,110 ਪੋਲਿੰਗ ਬੂਥ ਅਤੇ 1,33,97,932 ਵੋਟਰ ਹਨ। ਹਾਲਾਂਕਿ 30 ਸਤੰਬਰ ਤੱਕ 784 ਜਣਿਆ ਨੇ ਹੀ ਸਰਪੰਚੀ ਲਈ ਦਾਅਵੇਦਾਰੀ ਦਿੱਤੀ ਸੀ। ਇਸਤੋਂ ਬਾਅਦ ਛੁੱਟੀਆ ਆ ਗਈਆ ਸੀ ਅਤੇ ਪੰਚ ਲਈ 1446 ਨਾਮਜ਼ਦਗੀਆ ਦਾਖਲ ਹੋਈਆ ਸੀ। ਇਸ ਮਾਮਲੇ ਵਿਚ ਅਕਾਲੀ ਦਲ ਸੁਧਾਰ ਲਹਿਰ ਦੇ ਚਰਨਜੀਤ ਸਿੰਘ ਬਰਾੜ ਨੇ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਨਾਮਜ਼ਦਗੀ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ ਕਿਉਂਕਿ ਇਕ ਦਿਨ ਵਿਚ ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕਦੀ। ਉਥੇ ਹੀ ਭਗਵੰਤ ਮਾਨ ਨੇ ਖੁਦ ਆਪਣੇ ਜੱਦੀ ਪਿੰਡ ਸਤੌਜ ਵਿਚ ਜਾ ਕੇ ਲੋਕਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਦੀ ਅਪੀਲ ਕੀਤੀ ਸੀ।
ਹਿੰਦੂਸਥਾਨ ਸਮਾਚਾਰ