Kangana Vs Pandher: ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਇੱਕ ਮੁੜ੍ਹ ਤੋਂ ਨਵਾਂ ਬਿਆਨ ਦਿੱਤਾ ਹੈ, ਜਿਸ ਤੇ ਹੰਗਾਮਾ ਹੋ ਗਿਆ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਨੂੰ ਲੈ ਕੇ ਤਿੱਖਾ ਬਿਆਨ ਦਿੱਤਾ ਹੈ। ਭਾਵੇਂ ਉਨ੍ਹਾਂ ਸਿੱਧੇ ਤੌਰ ‘ਤੇ ਪੰਜਾਬ ਦਾ ਨਾਂ ਨਹੀਂ ਲਿਆ ਪਰ ਪੰਜਾਬ ਨੂੰ ਗੁਆਂਢੀ ਸੂਬਾ ਕਹਿ ਕੇ ਚੁਟਕੀ ਲਈ।
ਕੰਗਨਾ ਨੇ ਕਿਹਾ ਕਿ “ਸਾਡਾ ਪੇਂਡੂ ਅੰਦਾਜ਼ ਬਹੁਤ ਵਧੀਆ ਹੈ। ਸ਼ਹਿਰਾਂ ਵਿੱਚ ਗੰਦਗੀ ਹੈ ਅਤੇ ਕਿੰਨੀਆਂ ਬਿਮਾਰੀਆਂ ਹਨ ਅਤੇ ਪਿੰਡਾਂ ਵਿੱਚ ਜ਼ਿੰਦਗੀ ਕਿੰਨੀ ਚੰਗੀ ਹੈ ਕੰਗਣਾ ਨੇ ਕਿਹਾ ਕਿ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੇ ਸੂਬੇ ਵਿੱਚ ਆਸਪਾਸ ਦੇ ਖੇਤਰਾਂ ਤੋਂ ਨਵੀਆਂ ਚੀਜ਼ਾਂ ਆ ਰਹੀਆਂ ਹਨ। ਕੋਈ ਚਿੱਟਾ, ਕੋਈ… ਕੁੱਝ ਕੁੱਝ। ਉਨ੍ਹਾਂ ਨੇ ਸਾਡੇ ਯੂਥ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਪਰ ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਭਾਵੇਂ ਉਹ ਚਿੱਟਾ ਹੋਵੇ ਜਾਂ ਉਗਰਤਾ…ਤੁਸੀਂ ਜਾਣਦੇ ਹੋ ਕਿ ਮੈਂ ਕਿਹੜੇ ਸੂਬੇ ਦੀ ਗੱਲ ਕਰ ਰਹੀ ਹਾਂ… ਉਨ੍ਹਾਂ ਦਾ ਸੁਭਾਅ ਬਹੁਤ ਹਮਲਾਵਰ ਹੈ। ਉਹ ਬਾਈਕ ‘ਤੇ ਆਉਂਦੇ ਹਨ, ਨਸ਼ੇ ਕਰਦੇ ਹਨ ਅਤੇ ਬਹੁਤ ਰੌਲਾ ਪਾਉਂਦੇ ਹਨ… ਬਹੁਤ ਹਫੜਾ-ਦਫੜੀ ਮਚਾਉਂਦੇ ਹਨ ਅਤੇ ਪਤਾ ਨਹੀਂ ਕੌਣ ਕਿਹੜੀ ਸ਼ਰਾਬ ਪੀਂਦਾ ਹੈ। ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਸਾਨੂੰ ਸੰਕਲਪ ਕਰਨਾ ਹੋਵੇਗਾ ਕਿ ਸਾਡੇ ਬੱਚੇ ਇਨ੍ਹਾਂ ਤੋਂ ਬਚੇ ਰਹਿਣ ਅਤੇ ਸਵਚਛਤਾ ਬਣਾਈ ਰੱਖੀਏ। ਟੀਵੀ ‘ਤੇ ਤੁਸੀਂ ਦੇਖਦੇ ਹੋ ਕਿ ਸੂਬੇ ਤੋਂ ਬਾਹਰ ਕੀ ਹੋ ਰਿਹਾ ਹੈ। ਬੰਗਾਲ ਵਿੱਚ ਕੀ ਹੋ ਰਿਹਾ ਹੈ… ਬਲਾਤਕਾਰ ਹੋ ਰਹੇ ਹਨ। ਪੂਰੇ ਦੇਸ਼ ਵਿੱਚ ਹਿਮਾਚਲ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਧੀਆਂ ਰਾਤ ਨੂੰ ਸੁਰੱਖਿਅਤ ਹਨ ਅਤੇ ਲਿਫਟਾਂ ਲੈ ਸਕਦੀਆਂ ਹਨ”।
ਦਸ ਦਇਏ ਕਿ ਗਾੰਧੀ ਜਯੰਤੀ ਮੌਕੇ ਕੰਗਨਾ ਰਣੌਤ ਨੇ ਸੁਲਪੁਰ ਜਬੋਥ ਵਿਖੇ ਆਯੋਜਿਤ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ। ਜਿੱਥੇ ਇਹ ਬਿਆਨ ਦਿੱਤਾ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੇਸ਼ ਵਿਆਪੀ ਰੋਲ ਰੋਕੋ ਅੰਦੋਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਗਨਾ ਰਣੌਤ ‘ਤੇ ਪਲਟਵਾਰ ਕੀਤਾ। ਪੰਧੇਰ ਨੇ ਕਿਹਾ ਕਿ ਭਾਜਪਾ ਸੰਸਦ ਕੰਗਨਾ ਰਣੌਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਜਪਾ ਸੰਸਦ ਕੰਗਨਾ ਰਣੌਤ ਲਗਾਤਾਰ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ। ਉਸ ਦੇ ਬਿਆਨਾਂ ‘ਤੇ ਰੋਕ ਲੱਗਣੀ ਚਾਹੀਦੈ ਅਤੇ ਉਸ ਦਾ ਡੋਪ ਟੈਸਟ ਵੀ ਹੋਣਾ ਚਾਹੀਦੈ।