Gurdaspur News: ਪੁਲਸ ਵੱਲੋਂ ਬੀਡੀਪੀਓ ਦਫਤਰ ਵਿਖੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪੰਚਾਇਤੀ ਚੋਣਾਂ ਨੂੰ ਲੈ ਵੀ ਧਾਰੀਵਾਲ ਪੁਲਸ ਪੂਰੀ ਤਰਹਾਂ ਮੁਸਤੈਦ ਹੈ। ਸਰਪੰਚੀ ਦੀਆਂ ਚੋਣਾਂ ਪੂਰੇ ਅਮਨ ਅਮਾਨ ਨਾਲ ਕਰਾਉਂਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਉਨਾਂ ਨੇ ਅਸਲਾ ਧਾਰਕਾਂ ਨੂੰ ਹਿਦਾਇਤ ਕੀਤੀ ਹੈ ਕਿ ਆਪਣੇ ਲਾਇਸਂਸੀ ਹਥਿਆਰ ਜਲਦੀ ਤੋਂ ਜਲਦੀ ਨੇੜੇ ਦੇ ਅਸਲਾ ਦੁਕਾਨਦਾਰਾ ਕੋਲ ਜਮਾ ਕਰਵਾ ਕੇ ਉਸ ਦੀ ਰਸੀਦ ਪੁਲਿਸ ਨੂੰ ਮੂਹੈਇਆ ਕਰਵਾਈ ਜਾਏ ਜਾਂ ਫਿਰ ਥਾਣੇ ਵਿੱਚ ਆਪਣਾ ਅਸਲਾ ਜਮਾ ਕਰਵਾਇਆ ਜਾਏ। ਜੋ ਅਸਲਾ ਧਾਰਕ ਸਮੇਂ ਰਹਿੰਦੇ ਅਸਲਾ ਜਮਾ ਨਹੀਂ ਕਰੋਗੇ ਉਹਨਾਂ ਦੇ ਖਿਲਾਫ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣ ਕਰਨ ਦੇ ਦੋਸ਼ੀਆਂ ਤਹਿਤ ਕਾਰਵਾਈ ਕੀਤੀ ਜਾਵੇਗੀ ।
ਹਿੰਦੂਸਥਾਨ ਸਮਾਚਾਰ