New Delhi: ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਕਾਰਨ ਵੀਰਵਾਰ ਨੂੰ ਗਲੋਬਲ ਬਾਜ਼ਾਰ ‘ਚ ਦਬਾਅ ਦੀ ਸਥਿਤੀ ਬਣੀ ਹੋਈ ਹੈ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ‘ਚ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਸਪਾਟ ਹੋ ਕੇ ਬੰਦ ਹੋਏ ਸਨ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਬਿਕਵਾਲੀ ਦੇ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰ ‘ਚ ਵੀ ਦਬਾਅ ਹੈ।
ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਦੀ ਸਥਿਤੀ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ। ਐੱਸਐਂਡਪੀ 500 ਇੰਡੈਕਸ 0.01 ਫੀਸਦੀ ਦੇ ਸੰਕੇਤਕ ਵਾਧੇ ਨਾਲ 5,709.54 ਅੰਕ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸਡੈਕ ਨੇ 0.08 ਫੀਸਦੀ ਦੇ ਮਾਮੂਲੀ ਵਾਧੇ ਨਾਲ 17,925.12 ਅੰਕ ਦੇ ਪੱਧਰ ‘ਤੇ ਆਖਰੀ ਸੈਸ਼ਨ ਦਾ ਕਾਰੋਬਾਰ ਬੰਦ ਕੀਤਾ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ 108.47 ਅੰਕ ਜਾਂ 0.26 ਫੀਸਦੀ ਦੀ ਕਮਜ਼ੋਰੀ ਦੇ ਨਾਲ 42,088.05 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐਫਟੀਐਸਈ ਇੰਡੈਕਸ 0.17 ਫੀਸਦੀ ਮਜ਼ਬੂਤੀ ਨਾਲ 8,290.86 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 0.05 ਫੀਸਦੀ ਦੇ ਮਾਮੂਲੀ ਵਾਧੇ ਨਾਲ 7,577.59 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਡੀਏਐਕਸ ਇੰਡੈਕਸ 0.25 ਫੀਸਦੀ ਦੀ ਗਿਰਾਵਟ ਨਾਲ 19,164.75 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ਵਿੱਚ ਵੀ ਅੱਜ ਆਮ ਤੌਰ ‘ਤੇ ਦਬਾਅ ਦੀ ਸਥਿਤੀ ਬਣੀ ਹੋਈ ਹੈ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ ਸਿਰਫ 1 ਸੂਚਕਾਂਕ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ, ਜਦਕਿ 5 ਸੂਚਕਾਂਕ ਗਿਰਾਵਟ ਦੇ ਨਾਲ ਲਾਲ ਨਿਸ਼ਾਨ ‘ਤੇ ਬਣੇ ਹੋਏ ਹਨ। ਤਾਈਵਾਨ, ਕੋਰੀਆ ਅਤੇ ਚੀਨ ‘ਚ ਛੁੱਟੀਆਂ ਕਾਰਨ ਤਾਈਵਾਨ ਵੇਟਡ ਇੰਡੈਕਸ, ਕੋਸਪੀ ਇੰਡੈਕਸ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ ਅੱਜ ਕਾਰੋਬਾਰ ਨਹੀਂ ਕਰ ਰਹੇ ਹਨ। ਏਸ਼ੀਆਈ ਬਾਜ਼ਾਰਾਂ ‘ਚੋਂ ਸਿਰਫ ਨਿੱਕੇਈ ਇੰਡੈਕਸ 810.69 ਅੰਕ ਜਾਂ 2.14 ਫੀਸਦੀ ਦੀ ਮਜ਼ਬੂਤੀ ਨਾਲ 38,619.45 ਅੰਕਾਂ ‘ਤੇ ਪਹੁੰਚਿਆ ਨਜ਼ਰ ਆਇਆ ਹੈ।
ਦੂਜੇ ਪਾਸੇ ਗਿਫਟ ਨਿਫਟੀ 258 ਅੰਕ ਜਾਂ 0.99 ਫੀਸਦੀ ਦੀ ਕਮਜ਼ੋਰੀ ਨਾਲ 25,772 ਅੰਕਾਂ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.18 ਫੀਸਦੀ ਡਿੱਗ ਕੇ 3,578.31 ਅੰਕ ‘ਤੇ, ਹੈਂਗ ਸੇਂਗ ਇੰਡੈਕਸ ‘ਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਫਿਲਹਾਲ ਇਹ ਸੂਚਕਾਂਕ 700.55 ਅੰਕ ਜਾਂ 3.22 ਫੀਸਦੀ ਦੀ ਕਮਜ਼ੋਰੀ ਨਾਲ 21,743.18 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.51 ਫੀਸਦੀ ਫਿਸਲ ਕੇ 7,525.06 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.09 ਫੀਸਦੀ ਦੀ ਗਿਰਾਵਟ ਨਾਲ 1,450.05 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ