New Delhi: ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 155ਵੀਂ ਜਯੰਤੀ ਹੈ। ਧੰਨਵਾਦੀ ਕੌਮ ਬਾਪੂ ਨੂੰ ਸ਼ਰਧਾਂਜਲੀ ਭੇਂਟ ਕਰ ਰਹੀ ਹੈ। ਹਰ ਸਾਲ 2 ਅਕਤੂਬਰ ਨੂੰ ਦੇਸ਼ ਭਰ ਵਿੱਚ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ। ਅੱਜ ਵੀ ਦੇਸ਼ ਵਾਸੀਆਂ ਨੇ ਆਪੋ-ਆਪਣੇ ਪੱਧਰ ‘ਤੇ ਸਵੱਛਤਾ ਲਈ ਯੋਗਦਾਨ ਪਾਇਆ।
ਪੀਐਮ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਸਫਾਈ ਅਭਿਆਨ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਹੱਥ ਵਿੱਚ ਝਾੜੂ ਫੜ ਕੇ ਲੋਕਾਂ ਨੂੰ ਸਵੱਛਤਾ ਦਾ ਪਾਠ ਪੜ੍ਹਾਇਆ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਵੱਛ ਭਾਰਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ.
Today, on Gandhi Jayanti, I took part in Swachhata related activities with my young friends. I urge you all to also take part in some or the other such activity during the day and at the same time, keep strengthening the Swachh Bharat Mission. #10YearsOfSwachhBharat pic.twitter.com/FdG96WO9ZZ
— Narendra Modi (@narendramodi) October 2, 2024
ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਬੁੱਧਵਾਰ ਸਵੇਰੇ ਲੋਧੀ ਕਾਲੋਨੀ ‘ਚ ਸੇਵਾ ਪਖਵਾੜਾ ਦੇ ਤਹਿਤ ਸਫਾਈ ਮੁਹਿੰਮ ‘ਚ ਸ਼੍ਰਮਦਾਨ ਕੀਤਾ। ਇਸ ਮੌਕੇ ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ, ਸੰਸਦ ਮੈਂਬਰ ਬਾਂਸੁਰੀ ਸਵਰਾਜ ਸਮੇਤ ਕਈ ਆਗੂ ਹਾਜ਼ਰ ਰਹੇ ਅਤੇ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।
ਇਸ ਤੋਂ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ‘ਤੇ ਜਾਰੀ ਆਪਣੇ ਸੰਦੇਸ਼ ‘ਚ ਕਿਹਾ ਕਿ ਸੱਚ, ਅਹਿੰਸਾ, ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੇ ਕੇ ਮਨੁੱਖੀ ਭਲਾਈ ਨੂੰ ਸਮਰਪਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਕੋਟਿ ਕੋਟਿ ਨਮਨ ਕਰਦਾ ਹਾਂ। ਪੂਜਯ ਬਾਪੂ ਦੀਆਂ ਸਿੱਖਿਆਵਾਂ, ਵਿਚਾਰ ਅਤੇ ਸਮਾਜਿਕ ਸਦਭਾਵਨਾ ਪ੍ਰਤੀ ਦ੍ਰਿੜਤਾ, ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।
#WATCH दिल्ली: केंद्रीय मंत्री और भाजपा के राष्ट्रीय अध्यक्ष जे.पी. नड्डा ने गांधी जयंती के अवसर पर ‘स्वच्छता अभियान’ में भाग लिया। pic.twitter.com/4T350lK9BH
— ANI_HindiNews (@AHindinews) October 2, 2024
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੇ.ਪੀ.ਨੱਡਾ ਨੇ ਕਿਹਾ ਕਿ ਇਹ ਸਿਰਫ਼ ਇੱਕ ਦਿਨ ਕਰਨ ਦਾ ਪ੍ਰੋਗਰਾਮ ਨਹੀਂ ਹੈ, ਹਰ ਰੋਜ਼ ਲਗਾਤਾਰ ਸਫਾਈ, ਹਰ ਸਾਲ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ, ਇਸਦੇ ਲਈ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ। ਉਨ੍ਹਾਂ ਭਾਜਪਾ ਵਰਕਰਾਂ ਅਤੇ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
#WATCH दिल्ली: केंद्रीय मंत्री और भाजपा के राष्ट्रीय अध्यक्ष जे.पी. नड्डा ने कहा, “महात्मा गांधी ने स्वच्छता का आह्वान किया था लेकिन स्वच्छता की इस भावना को हमारे प्रधानमंत्री ने जन आंदोलन में बदल दिया…आम नागरिकों में स्वच्छता के प्रति जागरूकता होनी चाहिए…यह पिछले कुछ वर्षों… https://t.co/2HewPb9RhI pic.twitter.com/v8ix5opEBT
— ANI_HindiNews (@AHindinews) October 2, 2024
ਹਿੰਦੂਸਥਾਨ ਸਮਾਚਾਰ