Patiala News: ਜੀ.ਐੱਸ.ਟੀ. ਵਿਭਾਗ ਦੇ ਪਟਿਆਲਾ ਮੰਡਲ, ਪਟਿਆਲਾ ਦੇ ਮੁਖੀ ਉਪ ਕਮਿਸ਼ਨਰ ਰਾਜ ਕਰ ਰਮਨਪ੍ਰੀਤ ਕੌਰ ਨੇ ਵਪਾਰ ਮੰਡਲ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੂਰਾ ਬਣਦਾ ਜੀ.ਐੱਸ.ਟੀ. ਅਤੇ ਸਾਰੇ ਬਿੱਲ ਕੱਟਣ ਸਬੰਧੀ ਜਾਣਕਾਰੀ ਦਿੱਤੀ।ਉਪ ਕਮਿਸ਼ਨਰ ਰਾਜ ਕਰ ਰਮਨਪ੍ਰੀਤ ਕੌਰ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਹਰ ਤਰ੍ਹਾਂ ਦੇ ਵੇਚੇ ਗਏ ਸਮਾਨ ਦਾ ਪੂਰਾ ਬਿੱਲ ਕੱਟਣਾ ਯਕੀਨੀ ਬਣਾਇਆ ਜਾਵੇ।
ਡੀ.ਸੀ.ਐਸ.ਟੀ. ਨੇ ਕਿਹਾ ਕਿ ਇਸ ਤੋਂ ਇਲਾਵਾ ਵਪਾਰ ਮੰਡਲ ਪਟਿਆਲਾ ਵਿਚ ਜੋ ਵਪਾਰੀ ਜੀ.ਐਸ.ਟੀ.ਅਧੀਨ ਰਜ਼ਿਸਟਰ ਨਹੀਂ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਰਜਿਸਟਰ ਕੀਤਾ ਜਾਵੇਗਾ। ਮੀਟਿੰਗ ਵਿਚ ਪ੍ਰਧਾਨ ਵਪਾਰ ਮੰਡਲ ਚਿੰਟੂ ਪ੍ਰਭਾਕਰ, ਵਿਨੋਦ ਕੁਮਾਰ, ਪ੍ਰਵਿੰਦਰ ਸਿੰਘ, ਲਲਿਤ ਕੁਮਾਰ, ਬੀ.ਡੀ. ਚਾਵਲਾ ਤੇ ਵੱਖ-ਵੱਖ ਟਰੇਡ ਨਾਲ ਸਬੰਧਿਤ ਵਪਾਰੀ ਹਾਜ਼ਰ ਹੋਏ। ਇਨ੍ਹਾਂ ਵਪਾਰੀਆਂ ਨੇ ਵਿਸ਼ਵਾਸ ਦੁਆਇਆ ਕਿ ਉਹ ਮਾਰਕਿਟ ਵਿਚ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਪੂਰੇ ਬਿੱਲ ਕੱਟਣ ਅਤੇ ਪੂਰਾ ਜੀ.ਐੱਸ.ਟੀ. ਭਰਵਾਉਣ ਸਬੰਧੀ ਹਰ ਸੰਭਵ ਯਤਨ ਕਰਨਗੇ ਅਤੇ ਜੋ ਟ੍ਰੇਡਰ ਹਾਲੇ ਤੱਕ ਜੀ.ਐਸ.ਟੀ. ਅਧੀਨ ਰਜਿਸਟਰ ਨਹੀਂ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਰਜ਼ਿਸਟਰ ਹੋਣ ਲਈ ਕਿਹਾ ਜਾਵੇਗਾ।
ਹਿੰਦੂਸਥਾਨ ਸਮਾਚਾਰ