London News: ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਵਿੱਚ 10ਵੀਂ ਯੂ ਕੇ ਗੱਤਕਾ ਚੈਂਪੀਅਨਸਿ਼ਪ ਮੌਕੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਨੇ ਖਾਲਸਾਈ ਪ੍ਰੰਪਰਾਵਾਂ ਮੁਤਾਬਿਕ ਜੌਹਰ ਵਿਖਾਏ। ਸ਼ਬਦ ਕੀਰਤਨ ਅਤੇ ਅਰਦਾਸ ਤੋਂ ਉਪਰੰਤ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਦੇ ਬੱਚਿਆਂ, ਬੀਬੀਆਂ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚੋਂ 12 ਤੋਂ 14 ਸਾਲ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਦੀ ਟੀਮ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਮਾਨਚੈਸਟਰ ਦੂਜੇ ਸਥਾਨ ਤੇ ਅਤੇ ਲੜਕੀਆਂ ਚੋਂ ਅਕਾਲੀ ਫੂਲਾ ਸਿੰਘ ਕਵੈਂਟਰੀ ਦੀ ਗੁਰਸੁਖਮਨ ਕੌਰ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਵਾਰਿੰਗਟਨ ਦੀ ਜੀਆ ਕੌਰ ਦੂਜੇ ਸਥਾਨ ਤੇ ਰਹੀ। 15 ਤੋਂ 17 ਉਮਰ ਦੇ ਲੜਕੀਆਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਡਰਬੀ ਜੇਤੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਡਰਬੀ ਦੀ ਟੀਮ ਉੱਪ ਜੇਤੂ ਰਹੀ, ਲੜਕਿਆਂ ‘ਚੋਂ ਬਾਬਾ ਬੰਦਾ ਸਿੰਘ ਬਹਾਦਰ ਟੀਮ ਜੇਤੂ ਅਤੇ ਦਮਦਮੀ ਟਕਸਾਲ ਡਰਬੀ ਦੀ ਟੀਮ ਉੱਪ ਜੇਤੂ ਰਹੀ।
ਬੀਬੀਆਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਡਰਬੀ ਪਹਿਲੇ ਅਤੇ ਬਾਬਾ ਫਤਹਿ ਸਿੰਘ ਅਖਾੜਾ ਗ੍ਰੇਵਜ਼ੈਂਡ ਦੂਜੇ ਸਥਾਨ ਤੇ ਰਹੀ, ਮਰਦਾਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਡਰਬੀ ਦੇ ਸਿੰਘਾਂ ਨੇ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ। ਸ: ਜਗਜੀਤ ਸਿੰਘ ਕੈਨੇਡਾ ਅਤੇ ਉਸਤਾਦ ਰਣਜੀਤ ਸਿੰਘ ਨੇ ਵੀ ਗੱਤਕੇ ਦੇ ਜੌਹਰ ਵਿਖਾਏ। ਗੱਤਕਾ ਫੈਡਰੇਸ਼ਨ ਯੂ ਕੇ ਦੇ ਪ੍ਰਧਾਨ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਗਾਤਾਰ ਗੱਤਕਾ ਚੈਂਪੀਅਨਸਿ਼ਪ ਕਰਵਾਈ ਜਾ ਰਹੀ ਹੈ। ਉਹਨਾਂ ਗੁਰਦੁਆਰਾ ਸਿੰਘ ਸਭਾ ਡਰਬੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਡਰਬੀ, ਨੈਸ਼ਨਲ ਸਿੱਖ ਮਿਊਜ਼ੀਅਮ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੱਤਕਾ ਕਲਾ ਅਤੇ ਸ਼ਾਸ਼ਤਰ ਵਿੱਦਿਆ ਨੂੰ ਹੋਰ ਪ੍ਰਫੁਲਤ ਕਰਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਲਈ ਯਤਨ ਕਰ ਰਹੇ ਹਾਂ।
Successful 10th annual #UK Gatka Championship, with amazing prowess displayed by girls, boys, women and men in these #Sikh #MartialArts.
As president of #Gatka Federation UK, my gratitude to hosts #Derby and all volunteers; with new teams from Warrington, Southampton and beyond. pic.twitter.com/XeAXbAG9rI
— Tanmanjeet Singh Dhesi MP (@TanDhesi) October 1, 2024
ਇਸ ਮੌਕੇ ਯੂ ਕੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲ, ਸ: ਜਸਪਾਲ ਸਿੰਘ ਢੇਸੀ, ਸ: ਰਾਜਿੰਦਰ ਸਿੰਘ ਪੁਰੇਵਾਲ, ਡਾ: ਰਣਜੀਤ ਸਿੰਘ ਵਿਰਕ, ਜਸਬੀਰ ਸਿੰਘ ਢਿਲੋਂ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਸੁਖਦੇਵ ਸਿੰਘ ਅਟਵਾਲ, ਕੌਂਸਲਰ ਬਲਬੀਰ ਸਿੰਘ ਸੰਧੂ, ਦਲਜੀਤ ਸਿੰਘ ਵਿਰਕ, ਰਮਿੰਦਰ ਸਿੰਘ ਪੰਚ ਪ੍ਰਧਾਨੀ ਯੂ ਕੇ, ਬੌਬੀ ਜੁਟਲਾ ਸਲੋਹ, ਮਨਪ੍ਰੀਤ ਸਿੰਘ ਖਾਲਸਾ, ਬਿਕਰਮਜੀਤ ਸਿੰਘ, ਅਜੈਬ ਸਿੰਘ ਗਰਚਾ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐਮ ਪੀ ਕੈਥਰਿਨ ਐਕਿੰਸਨ, ਐਮ ਪੀ ਬਾਗੀ ਸ਼ੰਕਰ, ਕੌਂਸਲਰ ਹਰਦਿਆਲ ਸਿੰਘ ਢੀਂਡਸਾ ਸਾਬਕਾ ਪੁਲਿਸ ਅਤੇ ਅਪਰਾਧ ਕਮਿਸ਼ਨਰ, ਕੌਂਸਲਰ ਹਰਜਿੰਦਰ ਸਿੰਘ ਗਹੀਰ, ਕੌਂਸਲਰ ਗੁਰਕਿਰਨ ਕੌਰ, ਉੱਘੇ ਗਾਇਕ ਨਿਰਮਲ ਸਿੱਧੂ, ਲੇਖਕ ਅਸ਼ੋਕ ਬਾਂਸਲ, ਸੋਖਾ ਢੇਸੀ, ਨਿਸ਼ਾਨ ਸਿੰਘ ਸਲੋਹ, ਤਰਨਜੀਤ ਸਿੰਘ ਢੇਸੀ ਬ੍ਰਮਿੰਘਮ, ਹਰਜਿੰਦਰ ਸਿੰਘ ਮੰਡੇਰ, ਸਰਬਜੀਤ ਸਿੰਘ, ਤਰਲੋਚਨ ਸਿੰਘ ਵਿਰਕ, ਬਲਜੀਤ ਸਿੰਘ, ਭਾਈ ਲਖਵੀਰ ਸਿੰਘ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਮਨਜੀਤ ਸਿੰਘ ਖਹਿਰਾ ਜੰਨ ਸ਼ਕਤੀ, ਅਕਾਲ ਚੈਨਲ, ਸਿੱਖ ਚੈਨਲ ਆਦਿ ਉਚੇਚੇ ਤੌਰ ਤੇ ਪਹੁੰਚੇ।