Punjab News: ਵਾਰਿਸ ਪੰਜਾਬ ਦੀ ਚੌਥੀ ਵਰ੍ਹੇਗੰਢ ਅਤੇ ਵਾਰਿਸ ਪੰਜਾਬ ਮੁੱਖੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ 29 ਤਾਕੀਖ ਨੂੰ ਸੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਸਮੇਤ ਹੋਰਨਾਂ ਸਾਥੀਆਂ ਵੱਲੋਂ ਅਰਦਾਸ ਕੀਤੀ ਗਈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਨੇ ਇੱਕ ਪਾਰਟੀ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸ ਪਾਰਟੀ ਦਾ ਏਜਡਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾਵੇ ਉੱਥੇ ਹੀ ਇਸ ਪਾਰਟੀ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤੇ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕੀਤਾ ਜਾਵੇਗਾ।
ਜਿਸ ਦੇ ਸਬੰਧ ਵਿੱਚ ਐਮਪੀ ਅੰਮ੍ਰਿਤਪਾਲ ਦੇ ਟਵਿੱਟਰ ਅਕਾਊਂਟ ‘ਤੇ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਪਾਲ ਵਲੋਂ ਸੰਗਤ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਅਪੀਲ ਕੀਤੀ ਗਈ ਹੈ।
ਟਵੀਟ ਵਿੱਚ ਲਿਖਿਆ ਹੈ ਕਿ “ਸਮੂਹ ਸੰਗਤਾ ਦੀ ਅਪੀਲ ਤੇ ਲੰਮੀ ਵਿਚਾਰ ਮਗਰੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਇਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ, ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਾਰਨ ਸਿੱਖਾਂ ਦੇ ਮੁੱਦੇ ਸਿਆਸਤ ਚੋ ਲਗਭਗ ਮਨਫੀ ਹੋ ਚੁੱਕੇ ਹਨ ਅਤੇ ਹੋਰ ਪੰਥਕ ਅਖਵਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ ਤੇ ਸੰਗਤਾ ਵਿੱਚ ਜਗ੍ਹਾ ਬਣਾਉਣ ਵਿਚ ਅਸਫਲ ਰਹੀਆਂ ਹਨ। ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ। ਪੰਥ ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇਕ ਮਤਾ ਵੀ ਸੰਗਤਾ ਅੱਗੇ ਛੇਤੀ ਪੇਸ਼ ਕਰਾਂਗੇ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਅਧਾਰ ਬਣੇਗਾ। ਵੱਖ ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਨਿਸ਼ਾਨ ਹੇਠਾਂ ਇਕੱਠੇ ਕਰਕੇ ਇਸ ਸੰਗਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਸਾਡਾ ਜੀਵਨ ਪਹਿਲਾਂ ਵੀ ਪੰਥ ਪੰਜਾਬ ਨੂੰ ਸਮਰਪਿਤ ਸੀ ਅਤੇ ਅੱਗੇ ਵੀ ਹਰ ਸਾਹ ਸੰਗਤਾ ਨੂੰ ਸਮਰਪਿਤ ਰਹੇਗਾ”।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿਸਮੂਹ ਸੰਗਤਾ ਦੀ ਅਪੀਲ ਤੇ ਲੰਮੀ ਵਿਚਾਰ ਮਗਰੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਇਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ, ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਾਰਨ ਸਿੱਖਾਂ ਦੇ ਮੁੱਦੇ ਸਿਆਸਤ ਚੋ ਲਗਭਗ ਮਨਫੀ ਹੋ ਚੁੱਕੇ ਹਨ ਅਤੇ ਹੋਰ…
— Amritpal Singh (@singhamriitpal) September 30, 2024