Chandigarh News: 1 ਅਕਤੂਬਰ ਤੋਂ ਪੰਜਾਬ ਭਰ ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਪਰ ਦੂਜੇ ਪਾਸੇ ਆੜਤੀਆਂ ਦੀ ਹੜਤਾਲ ਦੇ ਚਲਦੇ ਕਿਸੇ ਕਿਸਮ ਦੀ ਖਰੀਦ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮੰਡੀਆਂ ਚ ਪੁਰੀ ਤਰਾਂ ਸਨਾਟਾ ਪਸਰਿਆ ਹੋਇਆ ਹੈ ਇੱਕ ਵੀ ਢੇਰੀ ਝੋਨੇ ਦੀ ਮੰਡੀ ਚ ਨਹੀਂ ਪੁਹੰਚੀ।ਉਧਰ ਇਸ ਮੌੱਕੇ ਮੰਡੀ ਚ ਕੰਮ ਕਰਨ ਵਾਲੀ ਲੇਬਰ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਮੈਬਰਾਂ ਨੇ ਕਿਹਾ ਕਿ ਸਾਡੇ ਵੱਲੋਂ ਸੀਜ਼ਨ ਤੋਂ ਕੁੱਜ ਮਹੀਨੇ ਪਹਿਲਾਂ ਹੀ ਸਰਕਾਰ ਨੂੰ ਆਪਣੀਆ ਮੰਗਾ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਸਾਰਥਕ ਹੱਲ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕੇ ਉਨ੍ਹਾਂ ਨੂੰ ਮਿਲਦੀ 2.5 ਪ੍ਰਤੀਸ਼ਤ ਦਾਮੀ ਨੂੰ ਫਰੀਜ਼ ਕਰ ਦਿੱਤਾ ਗਿਆ ਜਦ ਕਿ ਉਨ੍ਹਾਂ ਦੇ ਖਰਚੇ ਬਹੁਤ ਜਿਆਦਾ ਵੱਧ ਚੁਕੇ ਹਨ ਇਸ ਲਈ ਦਾਮੀ 2.5 ਪ੍ਰਤੀਸ਼ਤ ਨਾਲ ਜਿੰਨੀ ਬਣਦੀ ਹੈ ਦਿੱਤੀ ਜਾਵੇ ਨਾਲ ਹੀ EPF ਫੰਡ ਜਰੀਏ ਆੜਤੀਆ ਦੇ ਕਰੋੜਾਂ ਰੁਪਏ ਸਰਕਾਰ ਵੱਲੋਂ ਕੱਟੇ ਗਏ ਹਨ ਉਹ ਉਨ੍ਹਾਂ ਨੂੰ ਵਾਪਿਸ ਕਰੇ ਨਾਲ ਹੀ ਲਿਫਟਿੰਗ ਲੇਟ ਹੋਣ ਦੇ ਚਲਦੇ ਮਾਲ ਦੀ ਸ਼ਾਰਟੇਜ਼ ਆੜਤੀਆ ਨੂੰ ਪਾਈ ਜਾਂਦੀ ਹੈ ਜਿਸ ਲਈ ਆੜਤੀਆ ਜਿੰਮੇਦਾਰ ਨਹੀਂ ਹੈ।ਉਨ੍ਹਾਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਤਦ ਤਕ ਆੜਤੀਏ ਹੜਤਾਲ ਤੇ ਰਹਿਣਗੇ।