Rupnagar: ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸੂ ਜੈਨ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਜਿਲ੍ਹਾ ਪ੍ਰਸ਼ਾਸ਼ਨ ਹਰ ਪੱਖੋ ਤਿਆਰ ਹੈ। ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾ ਵੱਖ-ਵੱਖ ਸਟੇਕ ਹੋਲਡਰਜ ਵੱਲੋ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨਾਂ ਮਸ਼ੀਨਾਂ ਦੀ ਸੁੱਚਜੀ ਵਰਤੋ ਲਈ ਪਿੰਡ ਵਾਰ ਮੈਪਿੰਗ ਕਰ ਦਿੱਤੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋ ਰਹੇ ਨੁਕਸਾਨ ਅਤੇ ਭੂਮੀ ਦੀ ਘਟਦੀ ਉਪਜਾਊ ਸ਼ਕਤੀ ਸੰਬਧੀ ਪਿੰਡ ਪੱਧਰੀ ਅਤੇ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੀ ਸਚੁੱਜੀ ਵਰਤੋ ਕਰਨ ਨਾਲ ਹੋਣ ਵਾਲੇ ਫਾਇਦੇ ਸਬੰਧੀ 10 ਮਸ਼ੀਨ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਸਕੂਲੀ ਬੱਚਿਆਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਸਬੰਧੀ ਜਾਗਰੂਕ ਕਰਕੇ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਸੁੱਚਜੇ ਪ੍ਰਬਧੰਨ ਸਬੰਧੀ 2 ਜਾਗਰੂਕ ਵੈਨਾਂ 40 ਦਿਨਾਂ ਲਈ ਚਲਾਈਆ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਹਾਟ ਸਪਾਟ ਪਿੰਡਾ ਵਿੱਚ ਵਾਲ ਪੈਟਿੰਗ ਕਰਵਾਈਆਂ ਜਾ ਰਹੀਆਂ ਹਨ।ਲੋਕ ਭਾਸ਼ਾ ਵਿੱਚ ਕਿਸਾਨਾ ਨੂੰ ਪਰਾਲੀ ਪ੍ਰਬੰਧਨ ਸੰਬਧੀ ਨੁਕੜ ਨਾਟਕ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਜਾ ਗਏ ਹਨ। ਜੋ ਕਿਸਾਨਾਂ ਨੂੰ ਮਸ਼ੀਨਰੀ ਦੀ ਉਪੱਲਬਧਤਾ ਹਰ ਸਮੇ ਤਿਆਰ ਰਹਿਣਗੇ। ਉਨ੍ਹਾਂ ਉਪ ਮੰਡਲ ਮੈਜਿਸਟਰੇਟਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਹਾਟ ਸਪਾਟ ਪਿੰਡਾਂ ਦਾ ਨਿਰੰਤਰ ਦੋਰਾ ਕਰਨ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਸ਼ੀਨਾਂ ਕਿਰਾਏ ਉਤੇ ਮੁੱਹਈਆ ਕਰਵਾਉਣ ਲਈ ਕਸਟਮ ਹਾਈਰਿਗ ਸੈਟਰ ਸਥਾਪਿਤ ਕੀਤੇ ਗਏ ਹਨ ਸਹਿਕਾਰੀ ਸਭਾਵਾਂ ਪਾਸ 160 ਮਸ਼ੀਨਾਂ ਉਪਲੱਬਧ ਹਨ ਜ਼ੋ ਲੋੜਵੰਦ ਕਿਸਾਨਾਂ ਨੂੰ ਮੁੱਹਇਆ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲ੍ਹੇ ਵਿੱਚ 34 ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ ਜ਼ੋ ਲਗਭਗ 65000 ਮ.ਟਨ ਗੰਢਾਂ ਬਣਾਉਣ ਲਈ ਸਮਰਥ ਹਨ। ਗੰਢਾਂ ਦੇ ਰੱਖ ਰਖਾਵ ਲਈ ਪ੍ਰਸ਼ਾਸ਼ਨ ਵੱਲੋ ਵੱਖ ਵੰਖ ਪਿੰਡਾਂ ਵਿੱਚ 358 ਏਕੜ ਜਮੀਨ ਉਪਲੱਬਧ ਕਰਵਾਈ ਗਈ ਹੈ।ਕਿਸਾਨ ਵੀਰ ਮਸ਼ੀਨਾਂ ਦੀ ਲੋੜ ਸਬੰਧੀ ਦਫਤਰ ਬਲਾਕ ਖੇਤੀਬਾੜੀ ਅਫਸਰ ਅਤੇ ਸਹਿਕਾਰੀ ਸਭਾਵਾ ਵਿਖੇ ਅਪਣੀ ਬੇਨਤੀ ਦੇ ਕੇ ਮਸ਼ੀਨਾਂ ਦੀ ਵਰਤੋ ਕਰ ਸਕਦੇ ਹਨ। ਉਨ੍ਹਾਂ ਵਲੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੱ ਦਫਤਰ ਜਿਲ੍ਹਾ ਪ੍ਰਸ਼ਾਸ਼ਨ ਵਿਖੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕੰਬਾਇਨ ਹਾਰਵੈਸਟਰ ਦੀ ਵਰਤੋ ਸਵੇਰੇ 10 ਵਜੇ ਤੋ ਸ਼ਾਮ 6 ਵਜੇ ਤੱਕ ਕਰਨੀ ਯਕੀਨੀ ਬਣਾਉਣ। ਉਹ ਇਸ ਸਾਲ ਵੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਅਹਿਮ ਯੋਗਦਾਨ ਦੇ ਕੇ ਜਿਲ੍ਹਾ ਰੂਪਨਗਰ ਨੂੰ ਇਕ ਹਰਾ ਭਰਿਆ ਅਤੇ ਪ੍ਰਦੂਰਸ਼ਣ ਰਹਿਤ ਜਿਲ੍ਹਾ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ।
ਹਿੰਦੂਸਥਾਨ ਸਮਾਚਾਰ