Tel Aviv: ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾਹ ਦੇ ਖਾਤਮੇ ਅਤੇ ਲਗਾਤਾਰ ਹਵਾਈ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਫੌਜ ਨੇ ਲੇਬਨਾਨ ‘ਚ ਦਾਖਲ ਹੋ ਕੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਨੂੰ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਦੇ ਸੈਨਿਕਾਂ ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਟਿਕਾਣਿਆਂ ਅਤੇ ਬੁਨਿਆਦੀ ਢਾਂਚੇ ਦੇ ਖਿਲਾਫ ਸੀਮਤ ਅਤੇ ਨਿਸ਼ਾਨਾਬੱਧ ਜ਼ਮੀਨੀ ਹਮਲਾ ਸ਼ੁਰੂ ਕੀਤਾ ਹੈ। ਉਹ ਸਰਹੱਦ ਦੇ ਨਾਲ ਹਿਜ਼ਬੁੱਲਾ ਦੀਆਂ ਸੁਰੰਗਾਂ ਵਿੱਚ ਦਾਖਲ ਹੋ ਕੇ ਤਲਾਸ਼ੀ ਕਰ ਰਹੀ ਹੈ। ਇਜ਼ਰਾਈਲੀ ਫੌਜ ਦੇ ਰਾਡਾਰ ‘ਤੇ ਇਜ਼ਰਾਈਲ ਨੂੰ ਲੇਬਨਾਨ ਤੋਂ ਵੱਖ ਕਰਨ ਵਾਲੀ ਬਲੂ ਲਾਈਨ ਦੇ ਨੇੜੇ ਹਿਜ਼ਬੁੱਲਾ ਦੀਆਂ ਸੁਰੰਗਾਂ ਹਨ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਸੋਸ਼ਲ ਮੀਡੀਆ ਐਕਸ ‘ਤੇ ਸ਼ੇਅਰ ਕੀਤੀ ਪੋਸਟ ਵਿੱਚ ਦੱਸਿਆ ਕਿ ਉਸਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਅੱਤਵਾਦੀ ਟੀਚਿਆਂ ਦੇ ਵਿਰੁੱਧ ਸਹੀ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੀਮਤ ਅਤੇ ਨਿਸ਼ਾਨਾਬੱਧ ਜ਼ਮੀਨੀ ਆਪਰੇਸ਼ਨ ਸ਼ੁਰੂ ਕੀਤੇ ਹਨ ਹੈ। ਲੇਬਨਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਹਿਜ਼ਬੁੱਲਾ ਦੇ ਕਈ ਟਿਕਾਣੇ ਹਨ ਜੋ ਖ਼ਤਰਾ ਬਣੇ ਹੋਏ ਹਨ। ਇਸ ਜ਼ਮੀਨੀ ਆਪ੍ਰੇਸ਼ਨ ‘ਚ ਇਜ਼ਰਾਇਲੀ ਹਵਾਈ ਫੌਜ ਮਦਦ ਕਰ ਰਹੀ ਹੈ।
ਪਿਛਲੇ 10 ਦਿਨਾਂ ‘ਚ ਇਜ਼ਰਾਇਲੀ ਹਮਲਿਆਂ ‘ਚ ਨਸਰੱਲਾਹ ਅਤੇ ਉਸਦੇ ਛੇ ਚੋਟੀ ਦੇ ਕਮਾਂਡਰ ਅਤੇ ਸਹਿਯੋਗੀ ਮਾਰੇ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲੀ ਫੌਜ ਦੇ ਅਨੁਸਾਰ, ਉਨ੍ਹਾਂ ਨੇ ਲੇਬਨਾਨ ਦੇ ਵੱਡੇ ਹਿੱਸੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਹਿਜ਼ਬੁੱਲਾ ਨੂੰ ਹਾਲ ਹੀ ਦੇ ਦਿਨਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ, ਪਰ ਇਸਦੇ ਕਾਰਜਕਾਰੀ ਨੇਤਾ ਨਈਮ ਕਾਸੇਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੇਕਰ ਇਜ਼ਰਾਈਲ ਜ਼ਮੀਨੀ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਹਿਜ਼ਬੁੱਲਾ ਲੜਾਕੇ ਤਿਆਰ ਹਨ। ਨਈਮ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਕਮਾਂਡਰਾਂ ਦੀ ਜਗ੍ਹਾ ਪਹਿਲਾਂ ਹੀ ਲੈ ਲਈ ਗਈ ਹੈ। ਨਈਮ ਲੰਬੇ ਸਮੇਂ ਤੋਂ ਨਸਰੁੱਲਾਹ ਦਾ ਡਿਪਟੀ ਰਿਹਾ ਹੈ ਅਤੇ ਉਸਦੇ ਮਾਰੇ ਜਾਣ ਤੋਂ ਬਾਅਦ ਸੰਗਠਨ ਦਾ ਤੁਰੰਤ ਚਾਰਜ ਸੰਭਾਲ ਰਿਹਾ ਹੈ।
ਇਜ਼ਰਾਈਲ- ਹਿਜ਼ਬੁੱਲਾ ਜੰਗ ਦੇ 10 ਵੱਡੇ ਪੁਆਇੰਟ…
1.ਲਿਬਨਾਨ ‘ਚ ਜ਼ਮੀਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਉੱਤਰੀ ਇਜ਼ਰਾਈਲ ‘ਚ ਸਥਾਨਕ ਪਰਿਸ਼ਦ ਮੁਖੀਆਂ ਨੂੰ ਕਿਹਾ ਕਿ ਲਿਬਨਾਨ ਦੀ ਦੱਖਣੀ ਸੀਮਾ ‘ਤੇ ਜੰਗ ਦਾ ਅਗਲਾ ਕਦਮ ਜਲਦੀ ਹੀ ਸ਼ੁਰੂ ਹੋਵੇਗਾ। ਇਸ ਬੈਠਕ ‘ਚ ਇਕ ਸਾਲ ਪਹਿਲਾਂ ਹਿਜ਼ਬੁੱਲਾ ਦੇ ਰਾਕੇਟ ਹਮਲਿਆਂ ਤੋਂ ਬਾਅਦ ਭੱਜੇ ਇਜ਼ਰਾਈਲੀਆਂ ਨੂੰ ਘਰ ਵਾਪਸ ਲਿਆਉਣ ਦਾ ਵੀ ਜ਼ਿਕਰ ਹੋਇਆ।
2.ਇਜ਼ਰਾਈਲ ਦਾ ਜ਼ਮੀਨੀ ਹਮਲਾ ਮੱਧ ਪੂਰਵ ‘ਚ ਇਜ਼ਰਾਈਲ ਤੇ ਈਰਾਨ ਸਮਰਥਿਤ ਅੱਤਵਾਦੀਆਂ ਦੇ ਖਾਤਮੇ ਲਈ ਕੀਤਾ ਗਿਆ ਹੈ।
3.ਦੋ ਫਲਸਤੀਨੀ ਸੁਰੱਖਿਆ ਅਧਿਕਾਰੀਆਂ ਅਨੁਸਾਰ ਮੰਗਲਵਾਰ ਦੀ ਸਵੇਰ ਲਿਬਨਾਨ ‘ਚ ਇਕ ਇਜ਼ਰਾਈਲੀ ਹਮਲੇ ‘ਚ ਲਿਬਨਾਨੀ ਸ਼ਾਖਾ ਦੇ ਕਮਾਂਡਰ ਮੁਨੀਰ ਮਕਦਾ ਨੂੰ ਨਿਸ਼ਾਨਾ ਬਣਾਇਆ ਗਿਆ।
4 ਸੂਤਰਾਂ ਨੇ ਕਿਹਾ ਕਿ ਹਮਲਾ ਦੱਖਣੀ ਸ਼ਹਿਰ ਸਾਈਡਨ ਨੇੜੇ ਭੀੜਭਾੜ ਵਾਲੇ ਆਇਨ ਅਲ-ਹਿਲਵੇਹ ਫਲਸਤੀਨੀ ਸ਼ਰਨਾਰਥੀ ਕੈਂਪ ਦੀ ਇਕ ਇਮਾਰਤ ‘ਤੇ ਹੋਇਆ।
5.ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦੇ ਹਮਲੇ ਨਾਲ ਕੁਝ ਘੰਟੇ ਪਹਿਲਾਂ ਲਿਬਨਾਨ ‘ਚ ਜੰਗ ਵਿਰਾਮ ਦਾ ਸੱਦਾ ਦਿੱਤਾ ਸੀ। ਅਮਰੀਕਾ ਨੂੰ ਉਮੀਦ ਹੈ ਕਿ ਇਜ਼ਰਾਈਲ ਲਿਬਨਾਨ ‘ਚ ਸੀਮਿਤ ਜ਼ਮੀਨੀ ਘੁਸਪੈਠ ਕਰੇਗਾ, ਪਰ ਉਸ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਨੂੰ ਵੱਡੀ ਤੇ ਲੰਬੀ ਮਿਆਦ ਖਿਲਾਫ਼ ਸਾਵਧਾਨ ਕੀਤਾ ਹੈ। ਜਿਸ ਨਾਲ ਈਰਾਨ ਨਾਲ ਸਿੱਧੇ ਟਕਰਾਅ ਦਾ ਖ਼ਤਰਾ ਹੈ।
6.ਹਿਜ਼ਬੁੱਲਾ ਤੋਂ ਪਹਿਲਾਂ ਪੇਜ਼ਰ ਵਿਸਫੋਟ ਨਾਲ ਅਟੈਕ ਹੋਇਆ। ਹਿਜ਼ਬੁੱਲਾ ਦਾ ਦੋਸ਼ ਹੈ ਕਿ ਪੇਜ਼ਰ ਵਿਸਫੋਟ ‘ਚ ਇਜ਼ਰਾਈਲ ਨੇ ਲਿਬਨਾਨ ‘ਚ ਕਈ ਹਵਾਈ ਹਮਲੇ ਕੀਤੇ ਤੇ ਸ਼ੁੱਕਰਵਾਰ ਨੂੰ ਹਿਜ਼ਬੁੱਲਾ ਪ੍ਰਮੁੱਖ ਹਸਨ ਨਸਰੁੱਲਾ ਦੀ ਹੱਤਿਆ ਕਰ ਦਿੱਤੀ।
7. ਲਿਬਨਾਨੀ ਸਰਕਾਰ ਦੇ ਅਨੁਸਾਰ ਹਵਾਈ ਹਮਲਿਆਂ ‘ਚ ਕਈ ਹਿਜ਼ੁਬੁੱਲਾ ਕਮਾਡਰਾਂ ਦੀ ਮੌਤ ਹੋ ਗਈ ਤੇ ਲਗਪਗ 1,000 ਨਾਗਰਿਕਾਂ ਦੀ ਵੀ ਜਾਨ ਚਲੀ ਗਈ।
8. ਇਕ ਸੁਰੱਖਿਆ ਸੂਤਰ ਨੇ ਕਿਹਾ ਕਿ ਰਾਤ ਭਰ ਬੇਰੂਤ ਦੇ ਦੱਖਣੀ ਉਪਨਗਰਾਂ ‘ਚ ਹਮਲੇ ਹੋਏ। ਰਾਇਟਰ ਦੀ ਇਕ ਰਿਪੋਰਟ ਦੇ ਅਨੁਸਾਰ ਇਜ਼ਰਾਈਲੀ ਸੈਨਾ ਦੁਆਰਾ ਲਿਬਨਾਨ ਦੀ ਰਾਜਧਾਨੀ ਦੇ ਦੱਖਣੀ ‘ਚ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਵਾਲੀਆਂ ਇਮਾਰਤਾਂ ਨੇੜੇ ਕਈ ਜ਼ੋਰਦਾਰ ਵਿਸਫੋਟ ਹੋਏ।
9.ਹਿਜ਼ਬੁੱਲਾ ਦੇ ਉਪ ਨੇਤਾ ਨਈਮ ਕਾਸਿਮ ਨੇ ਨਸਰੁੱਲਾ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਆਪਣੇ ਪਹਿਲੇ ਜਨਤਕ ਭਾਸ਼ਣ ‘ਚ ਕਿਹਾ ਕਿ ਅਸੀਂ ਜ਼ਮੀਨੀ ਲੜਾਈ ਲਈ ਤਿਆਰ ਹਾਂ।
10. ਨਈਮ ਕਾਸਿਮ ਨੇ ਕਿਹਾ ਕਿ ਹਿਜ਼ਬੁੱਲਾ ਨੇ ਇਜ਼ਰਾਈਲੀ ਖੇਤਰ ‘ਚ 150 ਕਿਲੋਮੀਟਰ ਤਕ ਰਾਕੇਟ ਸੁੱਟਣੇ ਹੁਣ ਤਕ ਜਾਰੀ ਰੱਖੇ ਹਨ।
ਹਿੰਦੂਸਥਾਨ ਸਮਾਚਾਰ