Punjab News: ਪੰਜਾਬ ਦੇ ਰੂਪਨਗਰ ਵਿੱਚ ਮਸਜਿਦ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਅੱਠ ਗਊਆਂ ‘ਤਸ਼ੱਦਦ ਕਰਦੇ ਹੋਏ ਗਊਆਂ ਨੂੰ ਚਾਕੂਆਂ ਮਾਰੇ ਗਏ। ਇੱਕ ਗਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਗਊਆਂ ‘ਤੇ ਹੋਏ ਅੱਤਿਆਚਾਰ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦਸਿਆ ਜਾ ਰਿਹੈ ਕਿ ਇਹ ਘਟਨਾ ਸ਼ਨਿਵਾਰ ਦੀ ਹੈ।
ਸਥਾਨਕ ਪੁਲ ਬਾਜ਼ਾਰ ‘ਚ ਜਾਮਾ ਮਸਜਿਦ ਨੇੜੇ ਡੇਅਰੀ ਫਾਰਮ ‘ਚ ਅਣਪਛਾਤੇ ਵਿਅਕਤੀਆਂ ਨੇ 8 ਗਊਆਂ ‘ਤੇ ਤੇਜ਼ਧਾਰ ਚਾਕੂਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਵਿੱਚ ਇੱਕ ਗਊ ਦੀ ਮੌਤ ਹੋ ਗਈ ਜਦਕਿ ਸੱਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਮਲਾਵਰਾਂ ਨੇ ਇੱਕ ਗਊ ਦੇ ਪੇਟ ਵਿੱਚ ਚਾਕੂ ਛੱਡ ਦਿੱਤਾ, ਜਿਸ ਨੂੰ ਤੁਰੰਤ ਜ਼ਿਲ੍ਹਾ ਪਸ਼ੂ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੇ ਪੇਟ ਵਿੱਚੋਂ ਚਾਕੂ ਕੱਢ ਦਿੱਤਾ ਗਿਆ।
ਬਾਕੀ ਜ਼ਖ਼ਮੀ ਗਾਵਾਂ ਦਾ ਡੇਅਰੀ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ। ਹਿੰਦੂ ਸੰਗਠਨਾ ਦੀ ਮੱਨਿਏ ਤਾਂ ਕਈ ਵਾਰ ਡੇਅਰੀ ਵਿੱਚੋਂ ਸਰਿੰਜ ਦੀਆਂ ਸੂਈਆਂ ਅਤੇ ਹੋਰ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ। ਉਨ੍ਹਾਂ ਨੂੰ ਆਪਣੇ ਗੁਆਂਢੀ ‘ਤੇ ਸ਼ੱਕ ਹੈ ਜੋ ਉਨ੍ਹਾਂ ਨਾਲ ਕਈ ਵਾਰ ਝਗੜਾ ਕਰ ਚੁੱਕਾ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਗਾਵਾਂ ’ਤੇ ਹੋਏ ਅੱਤਿਆਚਾਰ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।