Jammu Kashmir News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਉਹ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਮੁਕਤ ਸਰਕਾਰ ਦੀ ਉਮੀਦ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਜੰਮੂ ਦੇ ਐਮਏਐਮ ਸਟੇਡੀਅਮ ਵਿੱਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਿਧਾਨ ਸਭਾ ਚੋਣ ਨੇ ਜੰਮੂ ਦੇ ਲੋਕਾਂ ਨੂੰ ਅਗਲੀ ਸਰਕਾਰ ਦਾ ਫੈਸਲਾ ਕਰਨ ਦਾ ਇਤਿਹਾਸਕ ਮੌਕਾ ਦਿੱਤਾ ਹੈ। ਉਨ੍ਹਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਅਤੇ ਭਾਜਪਾ ਨੂੰ ਚੁਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸੂਬੇ ਵਿੱਚ ਸ਼ਾਂਤਮਈ, ਭ੍ਰਿਸ਼ਟਾਚਾਰ ਮੁਕਤ, ਅੱਤਵਾਦ ਮੁਕਤ ਸਰਕਾਰ ਅਤੇ ਵੱਖਵਾਦ ਤੋਂ ਆਜ਼ਾਦੀ ਚਾਹੁੰਦੇ ਹਾਂ। ਮੋਦੀ ਨੇ ਕਿਹਾ ਕਿ ਚੋਣਾਂ ਦੇ ਪਹਿਲੇ ਦੋ ਪੜਾਵਾਂ ‘ਚ ਭਾਰੀ ਵੋਟਿੰਗ ਹੋਈ ਹੈ। ਇਹ ਤੈਅ ਹੈ ਕਿ ਭਾਜਪਾ ਜੰਮੂ-ਕਸ਼ਮੀਰ ਵਿੱਚ ਪੂਰਨ ਬਹੁਮਤ ਨਾਲ ਆਪਣੀ ਪਹਿਲੀ ਸਰਕਾਰ ਬਣਾਉਣ ਜਾ ਰਹੀ ਹੈ।
#WATCH जम्मू में एक जनसभा को संबोधित करते हुए प्रधानमंत्री नरेंद्र मोदी ने कहा, “आज की जो कांग्रेस है वो पूरी तरह से ‘शहरी नक्सलियों’ के कब्जे में है। जब विदेशों से घुसपैठिए यहां आते हैं तो न जाने क्या कारण है कि कांग्रेस को अच्छा लगता है। उनमें इनको अपना वोट बैंक दिखता है। लेकिन… pic.twitter.com/p9SCjpDXxP
— ANI_HindiNews (@AHindinews) September 28, 2024
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਜੰਮੂ-ਕਸ਼ਮੀਰ ਦੀ ਇਹ ਤੀਜੀ ਫੇਰੀ ਅਤੇ ਇੱਕ ਪੰਦਰਵਾੜੇ ‘ਚ ਚੌਥੀ ਚੋਣ ਰੈਲੀ ਹੈ। ਉਨ੍ਹਾਂ ਨੇ ਚੋਣਾਂ ਦੇ ਪਹਿਲੇ ਪੜਾਅ ਤੋਂ ਚਾਰ ਦਿਨ ਪਹਿਲਾਂ 14 ਸਤੰਬਰ ਨੂੰ ਡੋਡਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਦੂਜੇ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ 19 ਸਤੰਬਰ ਨੂੰ ਸ੍ਰੀਨਗਰ ਅਤੇ ਕਟੜਾ ਵਿੱਚ ਦੋ ਹੋਰ ਰੈਲੀਆਂ ਕੀਤੀਆਂ ਸੀ।
ਰਾਜ ਵਿੱਚ ਚੋਣਾਂ ਦੇ ਆਖਰੀ ਪੜਾਅ ਵਿੱਚ ਜੰਮੂ ਖੇਤਰ ਦੀਆਂ 24 ਅਤੇ ਕਸ਼ਮੀਰ ਖੇਤਰ ਦੀਆਂ 16 ਸੀਟਾਂ ਸਮੇਤ ਸੱਤ ਜ਼ਿਲ੍ਹਿਆਂ ਦੇ 40 ਵਿਧਾਨ ਸਭਾ ਹਲਕਿਆਂ ਲਈ ਚੋਣ ਪ੍ਰਚਾਰ ਐਤਵਾਰ ਸ਼ਾਮ ਨੂੰ ਖ਼ਤਮ ਹੋ ਜਾਵੇਗਾ।
ਹਿੰਦੂਸਥਾਨ ਸਮਾਚਾਰ