New Delhi: ਸ਼ੁਕਰਗੁਜਾਰ ਰਾਸ਼ਟਰ ਅੱਜ ਭਾਰਤੀ ਸੁਤੰਤਰਤਾ ਅੰਦੋਲਨ ਦੇ ਸਭ ਤੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ਹੈਂਡਲ ਲਿਖਿਆ, ‘ਕ੍ਰਾਂਤੀਕਾਰੀ ਭਗਤ ਸਿੰਘ ਜੀ ਨੇ ਨਾ ਸਿਰਫ਼ ਬ੍ਰਿਟਿਸ਼ ਹਕੂਮਤ ਨੂੰ ਬੁਲੰਦ ਆਵਾਜ਼ ਨਾਲ ਲਲਕਾਰਿਆ, ਸਗੋਂ ਦੇਸ਼ ਦੀ ਆਜ਼ਾਦੀ ਅਤੇ ਸੁਨਹਿਰੇ ਕੱਲ੍ਹ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਇਕ ਪਾਸੇ ਉਨ੍ਹਾਂ ਨੇ ਆਪਣੇ ਜੋਸ਼ੀਲੇ ਵਿਚਾਰਾਂ ਨਾਲ ਨੌਜਵਾਨਾਂ ਨੂੰ ਮਾਂ ਭਾਰਤੀ ਦੀ ਆਜ਼ਾਦੀ ਲਈ ਪ੍ਰੇਰਿਤ ਕੀਤਾ, ਤਾਂ ਦੂਜੇ ਪਾਸੇ ਟੁਕੜਿਆਂ ’ਚ ਵੰਡੇ ਆਜ਼ਾਦੀ ਸੰਗਰਾਮ ਨੂੰ ਸੰਗਠਿਤ ਕੀਤਾ। ਉਨ੍ਹਾਂ ਦੀ ਕੁਰਬਾਨੀ ਦੀ ਚੰਗਿਆੜੀ ਇੰਨੀ ਵੱਡੀ ਲਾਟ ਬਣੀ, ਕਿ ਪੂਰੇ ਦੇਸ਼ ਵਿਚ ਆਜ਼ਾਦੀ ਦੀ ਲਹਿਰ ਹੋਰ ਪ੍ਰਚੰਡ ਹੋ ਗਈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਕੋਟਿ ਕੋਟਿ ਨਮਨ।
क्रांतिवीर भगत सिंह जी ने न केवल ब्रिटिश हुकूमत को बुलंद आवाज से ललकारा, बल्कि देश की स्वतंत्रता व सुनहरे कल के लिए अपने प्राणों की आहुति भी दी। एक ओर उन्होंने अपने ओजस्वी विचारों से युवाओं को माँ भारती की स्वाधीनता के लिए प्रेरित किया, तो दूसरी ओर टुकड़ों में बंटे स्वतंत्रता… pic.twitter.com/MwlMrC5Qz5
— Amit Shah (@AmitShah) September 28, 2024
ਭਾਜਪਾ ਨੇ ਐਕਸ ਹੈਂਡਲ ‘ਤੇ ਲਿਖਿਆ, “ਦੇਸ਼ ਭਗਤੀ, ਸ਼ੌਰਿਆ ਅਤੇ ਬਹਾਦਰੀ ਦੇ ਵਿਲੱਖਣ ਪ੍ਰਤੀਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਜਯੰਤੀ ‘ਤੇ ਕੋਟਿ-ਕੋਟਿ ਨਮਨ ।” ਇਸ ਤੋਂ ਇਲਾਵਾ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਉਨ੍ਹਾਂ ਨੂੰ ਨਮਨ ਕੀਤਾ ਹੈ। ਕਾਂਗਰਸ ਨੇ ਐਕਸ ‘ਤੇ ਲਿਖਿਆ, “ਦੇਸ਼ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਅਮਰ ਸ਼ਹੀਦ ਭਗਤ ਸਿੰਘ ਜੀ ਨੂੰ ਜਯੰਤੀ ‘ਤੇ ਕੋਟਿ ਕੋਟਿ ਨਮਨ।
देशभक्ति, शौर्य और पराक्रम के अद्वितीय प्रतीक शहीद-ए-आजम भगत सिंह की जयंती पर शत्-शत् नमन। pic.twitter.com/iafuQVB8IE
— BJP (@BJP4India) September 28, 2024
ਵਰਨਣਯੋਗ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਬੰਗਾ, ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਭਾਰਤ ਮਾਤਾ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਲੜਾਈ ਲੜੀ। ਲਾਹੌਰ ਜੇਲ੍ਹ ਵਿਚ 23 ਮਾਰਚ 1931 ਨੂੰ ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਭਗਤ ਸਿੰਘ ਦਾ ਪ੍ਰੇਰਨਾਦਾਇਕ ਨਾਅਰਾ ‘ਇਨਕਲਾਬ ਜ਼ਿੰਦਾਬਾਦ’ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਂਦਾ ਹੈ।
ਹਿੰਦੂਸਥਾਨ ਸਮਾਚਾਰ