New Delhi: ਦਿੱਲੀ ਦੇ ਰੰਗਪੁਰੀ ਪਿੰਡ ‘ਚ ਇਕ ਵਿਅਕਤੀ ਨੇ ਆਪਣੀਆਂ 4 ਧੀਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਹੀਰਾਲਾਲ, 18 ਸਾਲਾ ਨੀਤੂ, 15 ਸਾਲਾ ਨਿਸ਼ੀ, 10 ਸਾਲਾ ਨੀਰੂ ਅਤੇ 8 ਸਾਲਾ ਨਿਧੀ ਵਜੋਂ ਹੋਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਫਲੈਟ ਦਾ ਤਾਲਾ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ।
ਚਾਰੇ ਧੀਆਂ ਦਿਵਿਆਂਗ ਹੋਣ ਕਾਰਨ ਤੁਰਨ-ਫਿਰਨ ਤੋਂ ਅਸਮਰਥ ਸਨ ਅਤੇ ਪਤਨੀ ਦੀ ਮੌਤ ਤੋਂ ਬਾਅਦ ਹੀਰਾਲਾਲ ਆਪਣੀਆਂ ਧੀਆਂ ਦੀ ਹਾਲਤ ਦੇਖ ਕੇ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਸੀ। ਉਸ ਨੇ ਲੜਕੀਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਖੁਦ ਵੀ ਖੁਦਕੁਸ਼ੀ ਕਰ ਲਈ। ਹੀਰਾਲਾਲ ਆਪਣੇ ਪਰਿਵਾਰ ਨਾਲ ਰੰਗਪੁਰੀ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਹ ਮੂਲ ਰੂਪ ਵਿੱਚ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਪਿੰਡ ਮਸਰਖ ਦਾ ਵਸਨੀਕ ਸੀ। ਹੀਰਾਲਾਲ ਵਸੰਤ ਕੁੰਜ ਸਥਿਤ ਇੱਕ ਹਸਪਤਾਲ ਵਿੱਚ ਕਾਰਪੇਂਟਰ ਦਾ ਕੰਮ ਕਰਦਾ ਸੀ।ਪੁਲਿਸ ਮੁਤਾਬਕ ਸ਼ੁੱਕਰਵਾਰ ਸਵੇਰੇ ਹੀਰਾਲਾਲ ਦੇ ਫਲੈਟ ‘ਚੋਂ ਬਦਬੂ ਆਉਣ ਲੱਗੀ। ਇਸ ‘ਤੇ ਸੜਕ ਦੇ ਦੂਜੇ ਪਾਸੇ ਸਥਿਤ ਮਕਾਨ ‘ਚ ਰਹਿਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।
ਹਿੰਦੂਸਥਾਨ ਸਮਾਚਾਰ