Beirut News: ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਯੂਨਾਇਟੇਡ ਨੇਸ਼ਨਜ਼ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭਾਸ਼ਣ ਦੇ ਲਗਭਗ ਇੱਕ ਘੰਟੇ ਬਾਅਦ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ਉੱਤੇ ਮਿਸਾਈਲਾਂ ਦਾਗੀਆਂ। ਇਸ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਤੋਂ ਵੱਧ ਜ਼ਖਮੀ ਹੋਗਏ। ਇਜ਼ਰਾਇਲੀ ਮੀਡੀਆ ਰਿਪੋਰਟਾਂ ਦੀ ਮੱਨਿਏ ਤਾਂ ਇਸ ਹਮਲੇ ਵਿੱਚ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦੀ ਧੀ ਜ਼ੈਨਬ ਦੀ ਮੌਤ ਹੋ ਗਈ ਹੈ। ਹਾਲਾਂਕਿ ਹਿੰਜ਼ਬੁੱਲਾ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ। ਇਜ਼ਰਾਇਲੀ ਚੈਨਲ 12 ਨੇ ਉਸ ਦੀ ਮੌਤ ਦੀ ਖਬਰ ਦਿੱਤੀ ਹੈ।
ਦਸਣਯੋਗ ਹੈ ਕਿ ਇਜ਼ਰਾਈਲੀ ਫੌਜ ਦੇ ਹਮਲਿਆਂ ਤੋਂ ਕੁਝ ਸਮਾਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਨੇਤਾਵਾਂ ਨੂੰ ਕਿਹਾ ਸੀ ਕਿ ਅਸੀਂ ਆਪਣੇ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਤੱਕ ਆਪਣੀ ਮੁਹਿੰਮ ਜਾਰੀ ਰੱਖਾਂਗੇ।
ਹਿਜ਼ਬੁੱਲਾ ਦੇ ਅਲ-ਮਨਾਰ ਟੀਵੀ ਦੇ ਅਨੁਸਾਰ, ਹਮਲੇ ਵਿੱਚ ਚਾਰ ਇਮਾਰਤਾਂ ਮਲਬੇ ਵਿੱਚ ਆ ਗਈਆਂ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਬੇਰੂਤ ਦੇ ਉੱਤਰ ਵਿਚ ਲਗਭਗ 30 ਕਿਲੋਮੀਟਰ ਦੂਰ ਘਰਾਂ ਦੀਆਂ ਖਿੜਕੀਆਂ ਨੂੰ ਹਿਲਾ ਦਿੱਤਾ। ਹਮਲਿਆਂ ਨੇ ਬੇਰੂਤ ਦੇ ਸੰਘਣੀ ਆਬਾਦੀ ਵਾਲੇ ਦੱਖਣੀ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਕੁਝ ਵੀਡੀਓਜ਼ ਵਿੱਚ, ਐਂਬੂਲੈਂਸਾਂ ਨੂੰ ਸਾਇਰਨ ਵੱਜਦੇ ਹੋਏ ਧਮਾਕੇ ਵਾਲੀ ਥਾਂ ਵੱਲ ਵਧਦੇ ਦੇਖਿਆ ਗਿਆ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਧਮਾਕਿਆਂ ‘ਚ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ।
We just destroyed the central Hezbollah headquarters which was hidden under a residential area.
Are you still the victor, Hezbollasses?pic.twitter.com/dhMs7IOdf1
— The Mossad: Satirical and Awesome (@TheMossadIL) September 27, 2024
ਹਿਜ਼ਬੁੱਲਾ ਮੁਖੀ ਦੀ ਮੌਤ ‘ਤੇ ਸਸਪੈਂਸ ਜਾਰੀ ਹੈ ਇਸ ਦੌਰਾਨ ਇੱਕ ਅੰਤਰਰਾਸ਼ਟਰੀ ਨਿਊਜ਼ ਏਜੰਸੀ ਨੇ ਲੇਬਨਾਨ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਇਲੀ ਹਮਲਿਆਂ ਤੋਂ ਬਾਅਦ ਹਿਜ਼ਬੁੱਲਾ ਮੁਖੀ ਨਸਰੁੱਲਾ ਨਾਲ ਸੰਪਰਕ ਨਹੀਂ ਹੋਇਆ ਹੈ। ਹਮਲੇ ਦੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਹਿਜ਼ਬੁੱਲਾ ਨੇ ਨਸਰੁੱਲਾ ਦੀ ਬਰਾਮਦਗੀ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਦਸਣਯੋਗ ਹੈ ਕਿ ਇਜ਼ਰਾਇਲ ਦੀ ਸੇਨਾ ਵੱਲੋਂ ਬੈਰੂਤ ਸਮੇਤ ਕਈ ਇਲਾਕਿਆਂ ਵਿੱਚ ਮਿਸਾਈਲ ਹਮਲੇ ਜਾਰੀ ਹਨ। ਜਿਸ ਦੇ ਚਲਦੇ ਇਜ਼ਰਾਇਲ ਨੇ ਬੈਰੂਤ ਦੇ ਦਹਿਆਹ ਸ਼ਹਿਰ ਦੇ ਲੋਕਾਂ ਨੂੰ ਉਹ ਇਲਾਕਾ ਖਾਲੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਜਗ੍ਹਾਂ ਦਾ ਇਸਤੇਮਾਲ ਹਿਜਬੁਲਾਹ, ਇਜ਼ਰਾਇਲ ਤੇ ਹਮਲੇ ਲਈ ਕਰ ਰਿਹਾ ਹੈ।