US Hindu Mandir: ਅਮਰੀਕਾ ਦੇ BAPS ਸਵਾਮੀਨਾਰਾਇਣ ਮੰਦਿਰ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹੈ। ਪਿਛਲੇ ਕੁਜ ਦਿਨਾੰ ਤੋਂ ਕਈ ਹਿੰਦੂ ਮੰਦਿਰਾਂ ਤੇ ਹਮਲੇ ਦੇਖੇ ਜਾ ਰਹੇ ਹਨ। ਨਿਊਯਾਰਕ ਦੀ ਘਟਨਾਂ ਨੂੰ ਅਜੇ 10 ਦਿਨ ਹੀ ਮੁਸ਼ਕਿਲ ਨਾਲ ਬੀਤੇ ਹੋਨੇ ਨੇ ਤੇ ਹੁਣ ਕੈਲੀਫੋਰਨਿਆ ਦੇ ਸੈਕਰਾਮੈਂਟੋ ਚ ਬਣੇ ਬੀਏਐਸਪੀ ਸਵਾਮੀਨਾਰਾਇਣ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹੀ ਨਹੀਂ ਸਗੋਂ ਮੰਦਿਰ ਦੇ ਬਾਹਰ ਲੱਗੇ ਬੋਰਡ ਤੇ ਹਿੰਦੂ ਵਿਰੋਧੀ ਟਿੱਪਣੀਆਂ ਵੀ ਲਿਖੀਆਂ ਗਈਆਂ ਹਨ।
ਸੈਕਰਾਮੈਂਟੋ ਕਾਉਂਟੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। BAPS ਸ਼੍ਰੀ ਸਵਾਮੀਨਾਰਾਇਣ ਮੰਦਿਰ ਰੈਂਚੋ ਕੋਰਡੋਵਾ ਖੇਤਰ ਵਿੱਚ ਆਰਮਸਟ੍ਰਾਂਗ ਐਵੇਨਿਊ ਉੱਤੇ ਸਥਿਤ ਹੈ। ਮੰਦਰ ਦੇ ਬਾਹਰ ਲੱਗੇ ਬੋਰਡ ‘ਤੇ ‘ਹਿੰਦੂਓ ਵਾਪਸ ਜਾਓ’ ਲਿਖਿਆ ਹੋਇਆ ਸੀ।
ਪਾਰਕਿੰਗ ਦੇ ਸਾਹਮਣੇ ਲੱਗੇ ਸਾਈਨ ਬੋਰਡ ‘ਤੇ ਭਾਰਤ ਸਰਕਾਰ ਦਾ ਜ਼ਿਕਰ ਕਰਦੀ ਟਿੱਪਣੀ ਲਿਖੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਮੰਦਰ ਨਾਲ ਜੁੜੀ ਪਾਣੀ ਦੀ ਲਾਈਨ ਵੀ ਕੱਟ ਦਿੱਤੀ। ਇਹ ਹਮਲੇ ਅਜਿਹੇ ਸਮੇਂ ‘ਚ ਹੋ ਰਹੇ ਹਨ ਜਦੋਂ ਪੀਐਮ ਮੋਦੀ ਹਾਲ ਹੀ ‘ਚ ਅਮਰੀਕਾ ਦੌਰੇ ‘ਤੇ ਗਏ ਸਨ। ਵੱਖਵਾਦੀ ਸਮਰਥਕਾਂ ਵਲੋਂ ਇਸ ਤੋਂ ਪਹਿਲਾਂ ਅਮਰੀਕਾ ਅਤੇ ਕੈਨੇਡਾ ਵਿਚ ਹਿੰਦੂ ਮੰਦਰਾਂ ‘ਤੇ ਅਜਿਹੇ ਹਮਲੇ ਕੀਤੇ ਜਾ ਚੁੱਕੇ ਹਨ।
ਅਮੀ ਬੇਰਾ, ਜੋ ਯੂਐਸ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਸੀਏ 06 ਅਤੇ ਸੈਕਰਾਮੈਂਟੋ ਕਾਉਂਟੀ ਦੀ ਨੁਮਾਇੰਦਗੀ ਕਰਦੇ ਹਨ ਉਨ੍ਹਾਂ ਨੇ ਐਕਸ ਤੇ ਪੋਸਟ ਸ਼ੇਅਰ ਕਿਹਾ ਹੈ ਕਿ ‘ਸੈਕਰਾਮੈਂਟੋ ਕਾਉਂਟੀ ਵਿੱਚ ਧਾਰਮਿਕ ਕੱਟੜਤਾ ਅਤੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਮੈਂ ਸਾਡੇ ਭਾਈਚਾਰੇ ਵਿੱਚ ਇਸ ਬਰਬਰਤਾ ਦੀ ਨਿੰਦਾ ਕਰਦਾ ਹਾਂ। ਸਾਨੂੰ ਸਾਰਿਆਂ ਨੂੰ ਅਸਹਿਣਸ਼ੀਲਤਾ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਭਾਈਚਾਰੇ ਵਿੱਚ ਹਰ ਕੋਈ, ਭਾਵੇਂ ਕੋਈ ਵੀ ਧਰਮ ਹੋਵੇ, ਸੁਰੱਖਿਅਤ ਅਤੇ ਸਤਿਕਾਰ ਮਹਿਸੂਸ ਕਰੇ।’
ਮਨੁੱਖੀ ਸਨਮਾਨ, ਆਪਸੀ ਸਨਮਾਨ ਅਤੇ ਬਹੁਲਵਾਦ ਨੂੰ ਉਤਸ਼ਾਹਿਤ ਕਰਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧ ਦਾ ਮੁੱਦਾ ਉਠਾਉਣ ਲਈ ਬੇਰੀ ਦਾ ਧੰਨਵਾਦ ਕੀਤਾ।
ਦਸ ਦਇਏ ਕਿ ਇਸ ਤੋਂ ਪਹਿਲਾਂ ਇਸ ਸਾਲ 17 ਸਤੰਬਰ ਨੂੰ ਨਿਊਯਾਰਕ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਦੀ ਘਟਨਾ ਵਾਪਰੀ ਸੀ। ਇਸ ਘਟਨਾ ਨੂੰ ਲੈ ਕੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਨਿਊਯਾਰਕ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਦੀ ਬੇਅਦਬੀ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਤੋਂ ਜਵਾਬਦੇਹੀ ਦੀ ਮੰਗ ਕੀਤੀ।