Khanna News: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੰਸਦ ਕੰਗਣਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਚੰਗਾ ਕਹਿ ਕੇ ਲਾਗੂ ਕਰਨ ਦੇ ਦਿੱਤੇ ਬਿਆਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਅਸੀ ਉਸਨੂੰ ਬੇਨਤੀ ਕਰਦੇ ਹਾਂ ਉਹ ਇਹ ਗੱਲ ਨਾ ਕਰੇ ‘ਤੇ ਪੰਜਾਬ, ਸਿੱਖਾ ‘ਤੇ ਕਿਸਾਨਾਂ ਬਾਰੇ ਸੋਚ ਕੇ ਬੋਲੇ। ਕਿਉਂਕਿ ਪੰਜਾਬ ਬਰੂਦ ਦੇ ਢੇਰ ’ਤੇ ਹੈ। ਉਹਨਾਂ ਕਿਹਾ ਕਿ ਪੰਜਾਬ ਪਹਿਲਾ ਬਹੁਤ ਸੰਤਾਪ ਭੋਗ ਚੁੱਕਾ ਹੈ ‘ਤੇ ਅਜਿਹੇ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਸ ਲਏ ਸਨ। ਇਸ ਸਬੰਧੀ ਕਿਸਾਨਾਂ ਨੂੰ ਸਮਝਾ ਨਹੀਂ ਸਕੇ ‘ਤੇ ਕਾਨੂੰਨ ਮੁਆਫੀ ਮੰਗ ਕੇ ਵਾਪਸ ਲੈਣੇ ਪਏ। ਉਹਨਾਂ ਕਿਹਾ ਕਿ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦਾ ਪਰਚਾਰ ਜੋਰਾ ’ਤੇ ਹੈ ਅਤੇ ਕਿਸਾਨਾਂ ਪ੍ਰਤੀ ਅਜਿਹੇ ਬਿਆਨ ਪਾਰਟੀ ਲਈ ਨੁਕਸਾਨਦੇਹ ਸਾਬਿਤ ਹੋ ਸਕਦੈ। ਉਹਨਾਂ ਕਿਹਾ ਕਿ ਕੰਗਣਾ ਰਣੌਤ ਨੂੰ ਪਾਰਟੀ ਦਾ ਫਾਇਦਾ ਕਰਨਾ ਚਾਹੀਦਾ ਹੈ ਕਿਉਕਿ ਪਾਰਟੀ ਮਾਂ ਹੁੰਦੀ ਹੈ। ਕੰਗਣਾ ਆਪਣੇ ਸੂਬੇ ਹਿਮਾਚਲ ‘ਤੇ ਦੇਸ ਬਾਰੇ ਗੱਲ ਕਰੇ। ਕਿਉਂਕਿ ਅਜਿਹੇ ਬਿਆਨ ਨਾਲ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਈ ਗੱਲ ਨਹੀ ਕਿਉਂਕਿ ਭਾਜਪਾ ਕਿਸਾਨ ਹਿਤੈਸ਼ੀ ਪਾਰਟੀ ਹੈ। ਕਿਸਾਨਾਂ ਦੀ ਭਲਾਈ ਲਈ ਕੰਮ ਕੀਤੇਦਾ ਰਹੇ ਹਨ। ਭਾਜਪਾ ਦੀ ਕੇਂਦਰ ਸਰਕਾਰ ਕਰੋੜਾ ਰੁਪਏ ਕਿਸਾਨਾਂ ਦੇ ਖਾਤਿਆਂ ਚ ਪਾ ਰਹੀ ਹੈ। ਕਿਉਂਕੀ ਬੀਜੇਪੀ ਸਰਕਾਰ ਚਾਹੁੰਦੀ ਹੈ ਕਿ ਦੇਸ ਦਾ ਕਿਸਾਨ ਖੁਸਹਾਲ ਰਹੇ। ਅਤੇ ਹਮੇਸ਼ਾ ਤਰੱਕੀ ਵੱਲ ਵਧੇ।
ਹਿੰਦੂਸਥਾਨ ਸਮਾਚਾਰ