Sukma News: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਚਿੰਤਾਗੁਫਾ ਥਾਣਾ ਖੇਤਰ ਦੇ ਕਰਕਨਗੁੜਾ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਸੁਕਮਾ ਦੇ ਪੁਲਿਸ ਸੁਪਰਡੈਂਟ ਕਿਰਨ ਚੌਹਾਨ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨਕਸਲੀ ਕਮਾਂਡਰ ਹਿਡਮਾ ਅਤੇ ਦੇਵਾ ਦੀ ਬਟਾਲੀਅਨ ਨੰਬਰ-1 ਦੇ ਨਾਲ ਜਵਾਨਾਂ ਦਾ ਮੁਕਾਬਲਾ ਹੋਇਆ।
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਜਵਾਨਾਂ ਨੂੰ ਚਿੰਤਾਗੁਫਾ ਥਾਣਾ ਖੇਤਰ ਦੇ ਕਰਕਨਗੁੜਾ ਦੇ ਜੰਗਲਾਂ ‘ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਡੀਆਰਜੀ ਅਤੇ ਕੋਬਰਾ ਦੇ ਜਵਾਨ ਸਰਚ ’ਤੇ ਨਿਕਲੇ। ਕਰਕਨਗੁੜਾ ਦੇ ਜੰਗਲ ਵਿੱਚ ਘਾਤ ਲਗਾ ਕੇ ਬੈਠੇ ਨਕਸਲੀਆਂ ਨੇ ਜਵਾਨਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬੀਜੀਐੱਲ ਦਾਗੇ। ਜਵਾਨ ਵੀ ਗੋਲੀਬਾਰੀ ਦਾ ਜਵਾਬ ਦੇ ਰਹੇ ਹਨ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ