Tirupati News: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਦੀ ਸਰਕਾਰ ਨੇ ਤਿਰੂਪਤੀ ਬਾਲਾਜੀ ਮੰਦਰ ਦੇ ਪ੍ਰਸ਼ਾਦਮ ਵਿੱਚ ਪਸ਼ੂਆਂ ਦੀ ਚਰਬੀ ਦੀ ਮਿਲਾਵਟ ਦੇ ਮਾਮਲੇ ਦੀ ਜਾਂਚ ਲਈ ਹੁਣ SIT ਯਾਨੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਰਕਾਰ ਵੱਲੋਂ ਗਠਿਤ ਇਸ ਐਸਆਈਟੀ (SIT)ਦੀ ਨਿਗਰਾਨੀ ਆਈਜੀ ਜਾਂ ਇਸ ਤੋਂ ਉਪਰਲੇ ਪੱਧਰ ਦੇ ਅਧਿਕਾਰੀ ਦੇ ਹੱਥ ਵਿੱਚ ਹੋਵੇਗੀ। ਇਹ SIT ਸੱਤਾ ਦੀ ਦੁਰਵਰਤੋਂ ਸਮੇਤ ਸਾਰੇ ਕਾਰਨਾਂ ਦੀ ਜਾਂਚ ਕਰੇਗੀ। ਜਾਂਚ ਪੂਰੀ ਕਰਨ ਤੋਂ ਬਾਅਦ ਐਸਆਈਟੀ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ।
ਸੀਐਮ ਨਾਇਡੂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰੇਗੀ, ਤਾਂ ਜੋ ਲੱਡੂਆਂ ਵਿੱਚ ਮਿਲਾਵਟ ਵਰਗੇ ਮਾਮਲੇ ਮੁੜ ਸਾਹਮਣੇ ਨਾ ਆਉਣ। ਸੀਐਮ ਨਾਇਡੂ ਨੇ ਦੋਸ਼ ਲਾਇਆ ਕਿ ਘਿਉ ਸਪਲਾਈ ਕਰਨ ਵਾਲਿਆਂ ਨੂੰ ਤਿੰਨ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਹਾਲਾਂਕਿ ਜਗਨ ਸਰਕਾਰ ਨੇ ਇਸ ਨੂੰ ਘਟਾ ਕੇ ਇਕ ਸਾਲ ਕਰ ਦਿੱਤਾ। ਸੀਐਮ ਨੇ ਇਹ ਵੀ ਕਿਹਾ ਕਿ ਜਗਨ ਸਰਕਾਰ ਵਿੱਚ ਸਪਲਾਇਰਸ ਦਾ ਟਰਨਓਵਰ ਵੀ ਘਟਿਆ ਹੈ। ਇਸ ਨੂੰ 250 ਤੋਂ ਘਟਾ ਕੇ 150 ਕਰੋੜ ਰੁਪਏ ਕਰ ਦਿੱਤਾ ਗਿਆ।
ਸੀਐਮ ਨਾਇਡੂ ਨੇ ਇਹ ਵੀ ਪੁੱਛਿਆ ਕਿ ਸ਼ੁੱਧ ਘਿਓ 319 ਰੁਪਏ ਵਿੱਚ ਕਿਵੇਂ ਮਿਲ ਸਕਦਾ ਹੈ। ਜਦੋਂ ਕਿ ਪਾਮ ਆਇਲ ਇਸ ਤੋਂ ਮਹਿੰਗਾ ਹੈ। ਉਨ੍ਹਾਂ ਦੱਸਿਆ ਕਿ ਏ.ਆਰ.ਡੇਅਰੀ ਫੂਡਜ਼ ਪ੍ਰਾਈਵੇਟ ਲਿਮਟਿਡ ਨੇ 12 ਜੂਨ 2024 ਤੋਂ ਘਿਓ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਮੰਦਰ ਦੀ ਅਸ਼ੁੱਧਤਾ ਨੂੰ ਦੂਰ ਕਰਨ ਲਈ ਸੌਮਵਾਰ ਨੂੰ ਸ਼ਾਂਤੀ ਹਵਨ ਦਾ ਵੀ ਪ੍ਬੰਧ ਕੀਤਾ ਗਿਆ। ਪੰਚਗਵਯ ਪ੍ਰੋਕਸ਼ਨ ਯਾਨੀ ਹੋਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੰਦਿਰ ਦੀ ਸ਼ੁੱਧਤਾ ਲਈ, ਇਹ ਹੋਮਾ ਸ਼੍ਰੀਵਰੀ (ਸ਼੍ਰੀ ਵੈਂਕਟੇਸ਼ਵਰ) ਮੰਦਿਰ ਵਿੱਚ ਬੰਗਾਰੂ ਬਾਵੀ (ਸੁਨਹਿਰੀ ਖੂਹ) ਦੀ ਯਗਸ਼ਾਲਾ (ਰਸਮੀ ਸਥਾਨ) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
#WATCH | Andhra Pradesh: TTD (Tirumala Tirupati Devasthanams) organised a Maha Shanti Homam in the wake of Laddu Prasadam row.
Executive officer of Tirumala Tirupathi Devastanam (TTD) Shamala Rao and other officials of the Board participated in the Homamam along with the… pic.twitter.com/Gkh7JFeljT
— ANI (@ANI) September 23, 2024
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੀਐਮ ਨਾਇਡੂ ਨੇ ਐਨਡੀਏ ਦੀ ਬੈਠਕ ਵਿੱਚ ਦਾਅਵਾ ਕੀਤਾ ਸੀ ਕਿ ਪਿਛਲੀ ਜਗਨ ਮੋਹਨ ਰੈਡੀ ਸਰਕਾਰ ਵਿੱਚ ਤਿਰੂਪਤੀ ਮੰਦਰ ਦੇ ਲੱਡੂ ਪ੍ਰਸ਼ਾਦਮ ਬਣਾਉਣ ਲਈ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਪ੍ਰਸਾਦ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ, ਜਿੱਥੇ ਇਸ ਵਿੱਚ ਜਾਨਵਰਾਂ ਦੀ ਚਰਬੀ ਦੀ ਮਿਲਾਵਟ ਦੀ ਪੁਸ਼ਟੀ ਹੋਈ।