Air Marshal Amar Preet Singh : ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਅਗਲੇ ਮੁਖੀ ਹੋਣਗੇ। ਉਹ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਦੀ ਥਾਂ ਲੈਣਗੇ। ਮੌਜੂਦਾ ਹਵਾਈ ਸੈਨਾ ਮੁਖੀ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਦਸੰਬਰ 1984 ‘ਚ ਕਮਿਸ਼ਨ ਪ੍ਰਾਪਤ ਲੜਾਕੂ ਜਹਾਜ਼ ਦੇ ਪਾਇਲਟ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਮੌਜੂਦਾ ਸਮੇਂ ਭਾਰਤੀ ਹਵਾਈ ਫੌਜ ਦੇ ਉਪ ਪ੍ਰਮੁੱਖ ਹਨ। ਉਹ 30 ਸਤੰਬਰ ਦੀ ਦੁਪਹਿਰ ਤੋਂ ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਣਗੇ।
Vice Chief of the Air Staff Air Marshal Amar Preet Singh appointed as next Chief of the Air Staff.
The Government has appointed Air Marshal Amar Preet Singh, PVSM, AVSM, presently serving as Vice Chief of the Air Staff, as the next Chief of the Air Staff, in the rank of Air… pic.twitter.com/AKWVaYAxMt
— Press Trust of India (@PTI_News) September 21, 2024
ਦੱਸ ਦੇਈਏ ਕਿ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ 1 ਫਰਵਰੀ 2023 ਨੂੰ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ। ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦਾ ਸਫ਼ਰ 1984 ਵਿੱਚ ਸ਼ੁਰੂ ਹੋਇਆ ਸੀ।
ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ, ਏਅਰ ਅਫਸਰ ਇੱਕ ਯੋਗ ਫਲਾਈਟ ਇੰਸਟ੍ਰਕਟਰ ਅਤੇ ਵੱਖ-ਵੱਖ ਫਿਕਸਡ ਅਤੇ ਰੋਟਰੀ ਵਿੰਗ ਏਅਰਕ੍ਰਾਫਟ ‘ਤੇ 5,000 ਘੰਟਿਆਂ ਤੋਂ ਵੱਧ ਉਡਾਣ ਦੇ ਤਜ਼ਰਬੇ ਦੇ ਨਾਲ ਇੱਕ ਪ੍ਰਯੋਗਾਤਮਕ ਟੈਸਟ ਪਾਇਲਟ ਹੈ।