Haryana Assembly Elections 2024: ਹਰਿਆਣਾ ‘ਚ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਦੀ ਖ਼ਬਰ ਹੈ। ਪਹਿਲਾਂ ਇਹ ਖਬਰ ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਸ਼ੈਲਜਾ ਦੀ ਨਾਰਾਜ਼ਗੀ ਕਾਂਗਰਸ ਨੂੰ ਕਿੰਨੀ ਮਹਿੰਗੀ ਪਵੇਗੀ?
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 5 ਅਕਤੂਬਰ ਨੂੰ ਵੋਟਿੰਗ ਪ੍ਰਸਤਾਵਿਤ ਹੈ, ਜਿੱਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ।
ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੌਰਾਨ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਦੀ ਖ਼ਬਰ ਹੈ। ਕਿਹਾ ਜਾ ਰਿਹਾ ਹੈ ਕਿ ਸ਼ੈਲਜਾ ਟਿਕਟ ਵੰਡ ‘ਚ ਤਰਜੀਹ ਨਾ ਮਿਲਣ ਤੋਂ ਨਾਰਾਜ਼ ਹਨ। ਕਾਂਗਰਸ ਨੇ ਜਿਨ੍ਹਾਂ 89 ਸੀਟਾਂ ‘ਤੇ ਟਿਕਟਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ‘ਚੋਂ 9 ਸੀਟਾਂ ‘ਤੇ ਹੀ ਸ਼ੈਲਜਾ ਧੜੇ ਨੂੰ ਅਹਿਮੀਅਤ ਦਿੱਤੀ ਗਈ ਹੈ।
ਭੁਪਿੰਦਰ ਹੁੱਡਾ ਧੜੇ ਨੂੰ 72 ਅਤੇ ਰਣਦੀਪ ਸੁਰਜੇਵਾਲਾ ਧੜੇ ਨੂੰ 2 ਟਿਕਟਾਂ ਦਿੱਤੀਆਂ ਗਈਆਂ ਹਨ। ਸ਼ੈਲਜਾ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਸੀ, ਪਰ ਹਾਈਕਮਾਂਡ ਨੇ ਇਸ ਵਿੱਚ ਕੋਈ ‘ਤੇ ਕੋਈ ਖਾਸ ਤਵੱਜੋ ਨਹੀਂ ਦਿੱਤੀ। ਉਦੋਂ ਤੋਂ ਸ਼ੈਲਜਾ ਮੁੱਖ ਤਸਵੀਰ ਤੋਂ ਗਾਇਬ ਹੈ। ਹਾਲ ਹੀ ‘ਚ ਸ਼ੈਲਜਾ ਨੇ ਕਾਂਗਰਸ ਇੰਚਾਰਜ ‘ਤੇ ਸਿਰਫ ਇਕ ਪਾਰਟੀ ਲਈ ਕੰਮ ਕਰਨ ਦਾ ਦੋਸ਼ ਲਗਾਇਆ ਸੀ।
ਇੰਨਾ ਹੀ ਨਹੀਂ ਜਦੋਂ ਕਾਂਗਰਸ ਨੇ ਹਰਿਆਣਾ ਨੂੰ ਲੈ ਕੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਤਾਂ ਸ਼ੈਲਜਾ ਉਸ ਮੰਚ ‘ਤੇ ਵੀ ਗਾਇਬ ਸੀ। ਹਾਲਾਂਕਿ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਉਨ੍ਹਾਂ ਦਾ ਨਾਂ ਜ਼ਰੂਰ ਸ਼ਾਮਲ ਹੈ।
ਸ਼ੈਲਜਾ ਨੂੰ ਖੱਟਰ ਦੀ ਸਿਆਸੀ ਪੇਸ਼ਕਸ਼
ਕਰਨਾਲ ਦੇ ਘਰੌਂਡਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ ਕੁਮਾਰੀ ਸ਼ੈਲਜਾ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ। ਖੱਟਰ ਨੇ ਕਿਹਾ ਕਿ ਕਾਂਗਰਸ ‘ਚ ਸ਼ੈਲਜਾ ਦਾ ਅਪਮਾਨ ਹੋ ਰਿਹਾ ਹੈ। ਇਹ ਸਾਰੇ ਦੱਬੇ-ਕੁਚਲੇ ਵਰਗ ਦਾ ਅਪਮਾਨ ਹੈ।
ਖੱਟਰ ਨੇ ਅੱਗੇ ਕਿਹਾ ਕਿ ਅੱਜ ਕਾਂਗਰਸ ਅੰਦਰ ਕੁਮਾਰੀ ਸ਼ੈਲਜਾ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਸਿਆਸੀ ਮੈਦਾਨ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ। ਮੈਂ ਚਾਹਾਂਗਾ ਕਿ ਸ਼ੈਲਜਾ ਭਾਜਪਾ ਵਿੱਚ ਆਵੇ ਅਤੇ ਇੱਥੇ ਕੰਮ ਕਰੇ।
ਸਾਬਕਾ ਸੀਐਮ ਖੱਟਰ ਨੇ ਅੱਗੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਵਿੱਚ ਸਿਰਫ਼ ਦੋ ਲੋਕ ਚੱਲ ਰਹੇ ਹਨ।ਪਿਊ-ਪੁੱਤ ਹੀ ਨੇ। ਜੋ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਆਪਸ ‘ਚ ਹੀ ਲੜ ਰਹੇ ਹਨ।
ਮਨੋਹਰ ਲਾਲ ਖੱਟਰ ਦੀ ਸਿਆਸੀ ਪੇਸ਼ਕਸ਼ ਅਤੇ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ, ਕੀ ਇਹ ਹਰਿਆਣਾ ਚੋਣਾਂ ਵਿੱਚ ਕਾਂਗਰਸ ਲਈ ਕਿੰਨਾ ਮਹਿੰਗਾ ਸਾਬਤ ਹੋ ਸਕਦਾ ਹੈ? ਇਸ ਇਹ ਜਾਣਨ ਦੀ ਜਰੂਰਤ ਹੈ ਕਿ ਹਰਿਆਣਾ ਦੀ ਰਾਜਨੀਤੀ ਵਿੱਚ ਸ਼ੈਲਜਾ ਦਾ ਕੀ ਕੱਦ ਹੈ।
1. ਵਿਰਾਸਤੀ ਸਿਆਸਤ, ਦਲਿਤ ਚਿਹਰਾ
ਕੁਮਾਰੀ ਸ਼ੈਲਜਾ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਦੇ ਪਿਤਾ ਚੌਧਰੀ ਦਲਬੀਰ ਸਿੰਘ ਸੀਨੀਅਰ ਕਾਂਗਰਸੀ ਆਗੂ ਸਨ। ਸ਼ੈਲਜਾ ਮਨਮੋਹਨ ਸਿੰਘ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਇਸ ਸਮੇਂ ਸਿਰਸਾ ਤੋਂ ਸੰਸਦ ਮੈਂਬਰ ਹਨ। ਉਹ ਅੰਬਾਲਾ ਤੋਂ ਵੀ ਚੋਣ ਜਿੱਤ ਚੁੱਕੀ ਹੈ।
ਕਾਂਗਰਸ ਅੰਦਰ ਸ਼ੈਲਜਾ ਦਾ ਅਕਸ ਦਲਿਤ ਨੇਤਾ ਵਰਗਾ ਹੈ। ਹਰਿਆਣਾ ਵਿੱਚ ਦਲਿਤਾਂ ਦੀ ਆਬਾਦੀ ਲਗਭਗ 20 ਫੀਸਦੀ ਹੈ ਅਤੇ ਵਿਧਾਨ ਸਭਾ ਦੀਆਂ 90 ਵਿੱਚੋਂ 17 ਸੀਟਾਂ ਇਸ ਭਾਈਚਾਰੇ ਲਈ ਰਾਖਵੀਆਂ ਹਨ।
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਦਲਿਤਾਂ ਦੀਆਂ ਵੱਡੀ ਗਿਣਤੀ ਵਿੱਚ ਵੋਟਾਂ ਮਿਲੀਆਂ ਸਨ। ਸ਼ੈਲਜਾ ਨੇ ਵੀ ਵੱਡੇ ਫਰਕ ਨਾਲ ਚੋਣ ਜਿੱਤੀ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਸ਼ੈਲਜਾ ਵੱਡੀ ਭੂਮਿਕਾ ‘ਚ ਹੋਵੇਗੀ।
ਸੀਐਸਡੀਐਸ ਦੇ ਅਨੁਸਾਰ, ਲੋਕ ਸਭਾ ਚੋਣਾਂ ਵਿੱਚ 68 ਪ੍ਰਤੀਸ਼ਤ ਦਲਿਤਾਂ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਈ, ਜੋ ਕਿ 2019 ਨਾਲੋਂ ਲਗਭਗ 40 ਪ੍ਰਤੀਸ਼ਤ ਵੱਧ ਸੀ।
2. ਅੰਬਾਲਾ ਅਤੇ ਸਿਰਸਾ ਦੀ ਸੀਟ ਉੱਤੇ ਪਕੜ
ਅੰਬਾਲਾ ਅਤੇ ਸਿਰਸਾ ਲੋਕ ਸਭਾ ਅਧੀਨ 20 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੇ ਸ਼ੈਲਜਾ ਦੀ ਮਜ਼ਬੂਤ ਪਕੜ ਹੈ। ਸ਼ੈਲਜਾ ਅੰਬਾਲਾ ਅਤੇ ਸਿਰਸਾ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਸ਼ੈਲਜਾ ਦੇ ਜਿਨ੍ਹਾਂ 9 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਹ ਵੀ ਇਸੇ ਇਲਾਕੇ ਦੇ ਹੀ ਹਨ। ਪਿਛਲੀਆਂ ਚੋਣਾਂ ਵਿੱਚ ਅੰਬਾਲਾ ਲੋਕ ਸਭਾ ਦੀਆਂ 10 ਵਿੱਚੋਂ 5 ਸੀਟਾਂ ਕਾਂਗਰਸ ਨੇ ਜਿੱਤੀਆਂ ਸਨ।
ਇਸੇ ਤਰ੍ਹਾਂ ਸਿਰਸਾ ਵਿੱਚ ਕਾਂਗਰਸ ਨੇ 10 ਵਿੱਚੋਂ ਸਿਰਫ਼ 2 ਸੀਟਾਂ ਹੀ ਜਿੱਤੀਆਂ ਸਨ। ਭਾਵ 2019 ਵਿੱਚ ਕਾਂਗਰਸ 20 ਵਿੱਚੋਂ ਸਿਰਫ਼ 7 ਸੀਟਾਂ ਹੀ ਜਿੱਤ ਸਕੀ। ਕਿਹਾ ਜਾ ਰਿਹਾ ਹੈ ਕਿ ਜੇਕਰ ਸ਼ੈਲਜਾ ਇਸ ਵਾਰ ਨਾਰਾਜ਼ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਜ਼ਿਆਦਾ ਸੀਟਾਂ ‘ਤੇ ਅਸਰ ਪੈਣਾ ਤੈਅ ਹੈ।
ਹਰਿਆਣਾ ਵਿੱਚ ਕੁੱਲ 90 ਵਿਧਾਨ ਸਭਾ ਸੀਟਾਂ ਹਨ, ਜਿੱਥੇ ਸਰਕਾਰ ਬਣਾਉਣ ਲਈ ਘੱਟੋ-ਘੱਟ 46 ਵਿਧਾਇਕਾਂ ਦੀ ਲੋੜ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 40 ਸੀਟਾਂ ਜਿੱਤੀਆਂ ਸਨ, ਪਰ ਫਿਰ ਭਾਜਪਾ ਨੇ ਆਜ਼ਾਦ ਅਤੇ ਜੇਜੇਪੀ ਵਿਧਾਇਕਾਂ ਦੀ ਮਦਦ ਨਾਲ ਸਰਕਾਰ ਬਣਾਈ ਸੀ।
ਹਾਲੀਆ ਲੋਕ ਸਭਾ ਚੋਣਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 90 ‘ਚੋਂ ਭਾਜਪਾ 44 ਸੀਟਾਂ ‘ਤੇ, ਕਾਂਗਰਸ 42 ‘ਤੇ ਅਤੇ ‘ਆਪ’ 4 ਸੀਟਾਂ ‘ਤੇ ਅੱਗੇ ਸੀ।