Pager Blast in Lebanon: ਲੇਬਨਾਨ ਵਿੱਚ ਹੋਏ ਸੀਰੀਅਲ ਪੇਜਰ ਬਲਾਸਟ ਨੇ ਪੂਰੀ ਦੁਨਿਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੇਬਨਾਨ ਵਿੱਚ ਹੋਏ ਪੇਜਰ ਧਮਾਕੇ ‘ਚ ਤਕਰੀਬਨ 20 ਲੋਕਾਂ ਦੀ ਮੌਤ ਹੋ ਗਈ। ਇਹ ਪੇਜਰ ਅਟੈਕ ਹਿਜ਼ਬੁੱਲਾ ਦੇ ਲੜਾਕਿਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਪਰ ਹੁਣ ਇਸ ਦੇ ਨਾਲ ਹੀ ਇੱਕ ਹੌਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਪੇਜਰ ਅਟੈਕ ਦਾ ਸਨਸਨੀ ਫੈਲਾਉਣ ਵਾਲਾ ਕੇਰਲ ਕਨੈਕਸ਼ਨ ਵੀ ਸਾਹਮਣੇ ਆਇਆ ਹੈ।
ਦਸ ਦਇਏ ਕਿ ਹਿਜ਼ਬੁੱਲਾ ਨੇ ਦੋਸ਼ ਲਾਇਆ ਹੈ ਕਿ ਇਸ ਹਮਲੇ ਵਿੱਚ ਇਜ਼ਰਾਈਲ ਵੀ ਸ਼ਾਮਲ ਸੀ। ਪਰ ਇਜ਼ਰਾਇਲ ਨੇ ਅਜੇ ਤੱਕ ਇਨ੍ਹਾਂ ਹਮਲਿਆਂ ਦੀ ਕੋਈ ਜਿੱਮੇਵਾਰੀ ਨਹੀਂ ਲਈ। ਪਰ ਇਸ ਗੱਤ ਲੋਂ ਇੰਕਾਰ ਵੀ ਨਹੀਂ ਕੀਤਾ। ਇਨ੍ਹਾਂ ਹਮਲਿਆਂ ਵਿੱਚ ਇੱਕ ਕੋਡਿਡ ਸੰਦੇਸ਼ ਭੇਜਿਆ ਗਿਆ, ਤਾਂ 5000 ਪੇਜਰਾਂ ਨੂੰ ਵਿਸਫੋਟ ਕੀਤਾ ਗਿਆ ਅਤੇ ਵਿਸਫੋਟਕ ਵੀ ਸਰਗਰਮ ਹੋ ਗਏ। ਸੀਰੀਅਲ ਪੇਜਰ ਬਲਾਸਟ ਨੇ ਲਿਬਨਾਨ ਦੇ ਕਈ ਸ਼ਹਿਰਾਂ ਵਿੱਚ ਸਨਸਨੀ ਮਚਾ ਦਿੱਤੀ ਹੈ। ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਹਜ਼ਾਰਾਂ ਮੈਂਬਰਾਂ ਦੇ ਪੇਜਰ ‘ਚ ਹੋਏ ਧਮਾਕੇ ‘ਚ 20 ਲੋਕਾਂ ਦੀ ਮੌਤ ਹੋ ਗਈ। ਹਿਜ਼ਬੁੱਲਾ ਨੇ ਦੋਸ਼ ਲਾਇਆ ਹੈ ਕਿ ਇਸ ਹਮਲੇ ਵਿੱਚ ਇਜ਼ਰਾਈਲ ਸ਼ਾਮਲ ਸੀ। ਇਸ ਦੇ ਨਾਲ ਹੀ ਹੁਣ ਇਸ ਦਾ ਕੇਰਲਾ ਕਨੈਕਸ਼ਨ ਵੀ ਸਾਹਮਣੇ ਆਇਆ ਹੈ।
ਦਰਅਸਲ, ਹਿਜ਼ਬੁੱਲਾ ਦੇ ਲੜਾਕੇ ਮੈਸੇਜ ਰਾਹੀਂ ਸੰਚਾਰ ਕਰਨ ਲਈ ਪੇਜਰਾਂ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਧਮਾਕੇ ਤੋਂ ਬਾਅਦ ਇਜ਼ਰਾਈਲ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਗਿਆ ਸੀ। ਦੋਸ਼ ਹੈ ਕਿ ਇਜ਼ਰਾਈਲ ਨੇ ਪੇਜਰ ਬਣਾਉਣ ਵਾਲੀ ਕੰਪਨੀ ਨਾਲ ਮਿਲ ਕੇ ਇਸ ਵਿਚ ਕੁਝ ਵਿਸਫੋਟਕ ਸਮੱਗਰੀ ਪਾਈ ਸੀ।
ਇਸ ਹਮਲੇ ‘ਚ ਕਈ ਸ਼ੈਲ ਕੰਪਨੀਆਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚੋਂ ਇਕ ਦਾ ਸੰਸਥਾਪਕ ਕੇਰਲ ਦਾ ਜੰਮਪਲ ਭਾਰਤੀ ਵਿਅਕਤੀ ਹੈ। ਹੰਗਰੀ ਦੇ ਇੱਕ ਮੀਡੀਆ ਆਉਟਲੈਟ ਦੇ ਅਨੁਸਾਰ, ਪੇਜਰ ਸੌਦੇ ਵਿੱਚ ਇੱਕ ਬੁਲਗਾਰੀਆਈ ਕੰਪਨੀ, ਨੌਰਟਾ ਗਲੋਬਲ ਲਿਮਟਿਡ ਵੀ ਸ਼ਾਮਲ ਸੀ। ਇਸ ਕੰਪਨੀ ਦਾ ਸੰਸਥਾਪਕ ਨਾਰਵੇ ਦਾ ਨਾਗਰਿਕ ਰੈਨਸਨ ਜੋਸ ਹੈ, ਜਿਸ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਰੈਨਸਨ ਜੋਸ ਮੂਲ ਰੂਪ ਵਿੱਚ ਮਨੰਤਵਾਡੀ, ਵਾਇਨਾਡ, ਕੇਰਲਾ ਤੋਂ ਹੈ। ਹੋਰ ਰਿਪੋਰਟਾਂ ਦੇ ਅਨੁਸਾਰ, ਰੈਨਸਨ ਜੋਸ ਦਾ ਜਨਮ ਵਾਇਨਾਡ ਵਿੱਚ ਹੋਇਆ ਸੀ ਅਤੇ ਆਪਣੀ ਐਮਬੀਏ ਪੂਰੀ ਕਰਨ ਤੋਂ ਬਾਅਦ ਨਾਰਵੇ ਚਲੇ ਗਏ ਸਨ।
ਕਈ ਰਿਪੋਰਟਾਂ ਮੁਤਾਬਕ, ਇਜ਼ਰਾਈਲ ਨੇ ਇਸ ਹਮਲੇ ਵਿੱਚ ਕਈ ਸ਼ੈਲ ਕੰਪਨੀਆਂ ਦੀ ਵਰਤੋਂ ਕੀਤੀ ਤਾਂ ਜੋ ਹਿਜ਼ਬੁੱਲਾ ਜਾਂਚ ਵਿੱਚ ਉਲਝ ਸਕੇ। ਸ਼ੁਰੂਆਤ ਵਿੱਚ ਵੀ ਅਜਿਹਾ ਹੀ ਹੋਇਆ ਸੀ, ਅਤੇ ਹਿਜ਼ਬੁੱਲਾ ਨੇ ਇਸ ਲਈ ਤਾਇਵਾਨ ਦੀ ਕੰਪਨੀ ਗੋਲਡ ਅਪੋਲੋ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਬਾਅਦ ‘ਚ ਕੰਪਨੀ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਪੇਜਰਾਂ ‘ਤੇ ਧਮਾਕਾ ਕੀਤਾ ਗਿਆ ਸੀ, ਉਹ ਉਸ ਦੇ ਨਹੀਂ ਸਨ।
ਲਿਬਨਾਨ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਦੁਆਰਾ ਉਤਪਾਦਨ ਪੱਧਰ ‘ਤੇ ਪੇਜਰ ਨਾਲ ਛੇੜਛਾੜ ਕੀਤੀ ਗਈ ਸੀ। ਮੋਸਾਦ ਨੇ ਡਿਵਾਈਸ ਦੇ ਅੰਦਰ ਇੱਕ ਬੋਰਡ ਲਗਾਇਆ ਜਿਸ ਵਿੱਚ ਵਿਸਫੋਟਕ ਸਮੱਗਰੀ ਸੀ, ਜਿਸ ਨੇ ਇੱਕ ਕੋਡ ਪ੍ਰਾਪਤ ਕੀਤਾ। ਕਿਸੇ ਵੀ ਤਰੀਕੇ ਨਾਲ ਇਸਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ—ਕਿਸੇ ਡਿਵਾਈਸ ਜਾਂ ਸਕੈਨਰ ਤੋਂ ਵੀ ਨਹੀਂ।