New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ, ਸਟਾਰ ਪ੍ਰਚਾਰਕ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਉਹ ਸਵੇਰੇ 10.30 ਵਜੇ ਮੇਂਢਰ ਵਿਧਾਨ ਸਭਾ ਹਲਕੇ ਤੋਂ ਇਸ ਦੀ ਸ਼ੁਰੂਆਤ ਕਰਨਗੇ। ਅਖੀਰ ਵਿੱਚ ਉਹ ਅਖਨੂਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਰੂਬਰੂ ਹੋਣਗੇ। ਭਾਰਤੀ ਜਨਤਾ ਪਾਰਟੀ ਨੇ ਐਕਸ ਹੈਂਡਲ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਪ੍ਰੋਗਰਾਮ ਨੂੰ ਸਾਂਝਾ ਕੀਤਾ ਹੈ।
ਭਾਜਪਾ ਦੇ ਐਕਸ ਹੈਂਡਲ ‘ਤੇ ਉਪਲਬਧ ਵੇਰਵਿਆਂ ‘ਚ ਦੱਸਿਆ ਗਿਆ ਹੈ ਕਿ ਸ਼ਾਹ ਅੱਜ ਸਵੇਰੇ 10:30 ਵਜੇ ਮੇਂਢਰ ਦੇ ਆਰਮੀ ਗਰਾਊਂਡ ‘ਚ ਪਾਰਟੀ ਦੀ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਚੋਣ ਪ੍ਰਚਾਰ ਲਈ ਸੁਰਨਕੋਟ ਵਿਧਾਨ ਸਭਾ ਹਲਕੇ ਪਹੁੰਚਣਗੇ। ਇੱਥੇ ਉਹ ਦੁਪਹਿਰ 12 ਵਜੇ ਸੁਨਰਕੋਟ ਸਟੇਡੀਅਮ ਵਿੱਚ ਜਨਤਾ ਨੂੰ ਰੂਬਰੂ ਹੋਣਗੇ। ਸ਼ਾਹ ਦੁਪਹਿਰ 1.15 ਵਜੇ ਥਨਾਮੰਡੀ ਵਿਧਾਨ ਸਭਾ ਹਲਕੇ ‘ਚ ਹੋਣਗੇ। ਉਨ੍ਹਾਂ ਦੀ ਜਨ ਸਭਾ ਡਿਗਰੀ ਕਾਲਜ ਥਨਾਮੰਡੀ ਵਿਖੇ ਹੋਵੇਗੀ। ਸਟਾਰ ਪ੍ਰਚਾਰਕ ਸ਼ਾਹ ਦੁਪਹਿਰ 2.15 ਵਜੇ ਰਾਜੌਰੀ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਨੂੰ ਚੋਣਾਂ ਵਿੱਚ ਫੁੱਟ ਪਾਊ ਤਾਕਤਾਂ ਨੂੰ ਹਰਾਉਣ ਦੀ ਅਪੀਲ ਕਰਨਗੇ। ਉਨ੍ਹਾਂ ਦੀ ਜਨ ਸਭਾ ਨਿਊ ਬੱਸ ਸਟੈਂਡ ਰਾਜੌਰੀ ਵਿਖੇ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਅਖੀਰ ਦੁਪਹਿਰ 3.30 ਵਜੇ ਅਖਨੂਰ ਦੇ ਬਦਰਲ ਮੈਦਾਨ ਵਿੱਚ ਭਾਜਪਾ ਦੀ ਜਨਸਭਾ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣਗੇ।
ਹਿੰਦੂਸਥਾਨ ਸਮਾਚਾਰ