Jharkhand News: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਝਾਰਖੰਡ ਦੇ ਦੌਰੇ ‘ਤੇ ਹਨ। ਉਹ ਸਿੱਧੋ-ਕਾਨ੍ਹ ਦੇ ਜਨਮ ਸਥਲ ‘ਤੇ ਜਾਣਗੇ। ਇਸ ਤੋਂ ਬਾਅਦ ਉਹ ਸੂਬੇ ‘ਚ ਦੋ ਥਾਵਾਂ ‘ਤੇ ਪਰਿਵਰਤਨ ਸਭਾ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਸੀਨੀਅਰ ਨੇਤਾ ਅਤੇ ਸਟਾਰ ਪ੍ਰਚਾਰਕ ਸ਼ਾਹ ਦਾ ਅੱਜ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਭਾਜਪਾ ਦੇ ਐਕਸ ਹੈਂਡਲ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਪਹਿਰ 12:30 ਵਜੇ ਭੋਗਨਾਡੀਹ ਸਾਹਿਬ ਜਾਣਗੇ। ਇੱਥੋਂ ਉਹ ਸਿੱਧੋ-ਕਾਨ੍ਹ ਦੇ ਜਨਮ ਸਥਾਨ ਦਾ ਦੌਰਾ ਕਰਨਗੇ। ਉਨ੍ਹਾਂ ਦੀ ਪਰਿਵਰਤਨ ਸਭਾ ਵੀ ਸਾਹਿਬਗੰਜ ਦੇ ਪੁਲਿਸ ਲਾਈਨ ਮੈਦਾਨ ਵਿੱਚ ਹੋਣੀ ਹੈ। ਇਸ ਦਾ ਸਮਾਂ ਦੁਪਹਿਰ 1.30 ਵਜੇ ਰੱਖਿਆ ਗਿਆ ਹੈ। ਭਾਜਪਾ ਨੇਤਾ ਸ਼ਾਹ ਦੀ ਦੂਜੀ ਜਨਸਭਾ ਗਿਰੀਡੀਹ ਦੇ ਝਾਰਖੰਡਧਾਮ ‘ਚ ਹੋਣੀ ਹੈ। ਇਸਦਾ ਸਮਾਂ ਦੁਪਹਿਰ 3:30 ਵਜੇ ਤੈਅ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ