New Delhi: ਰੇਲ ਮੰਤਰਾਲੇ ਨੇ ਸੋਮਵਾਰ ਨੂੰ ਨਵੀਂ ਬਣੀ ਏਅਰ ਕੰਡੀਸ਼ਨਡ ਵੰਦੇ ਮੈਟਰੋ ਟਰੇਨ ਦਾ ਨਾਮ ਬਦਲ ਕੇ ‘ਨਮੋ ਭਾਰਤ ਰੈਪਿਡ ਰੇਲ’ ਕਰਨ ਦਾ ਫੈਸਲਾ ਕੀਤਾ ਹੈ।
ਰੇਲ ਮੰਤਰਾਲੇ ਨੇ ਅੱਜ ਮੈਟਰੋ ਟਰੇਨ ਦਾ ਨਾਮ ਬਦਲਣ ਦੀ ਜਾਣਕਾਰੀ ਜਾਰੀ ਕੀਤੀ ਹੈ। ‘ਨਮੋ ਭਾਰਤ ਰੈਪਿਡ ਰੇਲ’ ਛੋਟੀ ਅਤੇ ਮੱਧਮ ਦੂਰੀ ਦੀਆਂ ਯਾਤਰਾਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਕਵਰ ਕਰੇਗੀ, ਜਦੋਂ ਕਿ ਹੋਰ ਮੈਟਰੋ ਸਿਰਫ ਛੋਟੀ ਦੂਰੀ ਨੂੰ ਕਵਰ ਕਰਦੀਆਂ ਹਨ। ‘ਨਮੋ ਭਾਰਤ ਰੈਪਿਡ ਰੇਲ’ ਸ਼ਹਿਰਾਂ ਨੂੰ ਸ਼ਹਿਰਾਂ ਨਾਲ ਜੋੜੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭੁਜ ਅਤੇ ਅਹਿਮਦਾਬਾਦ ਦਰਮਿਆਨ ਭਾਰਤ ਦੀ ਪਹਿਲੀ ‘ਨਮੋ ਭਾਰਤ ਰੈਪਿਡ ਰੇਲ’ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਇਲਾਵਾ ਉਹ ਨਾਗਪੁਰ ਤੋਂ ਸਿਕੰਦਰਾਬਾਦ, ਕੋਲਹਾਪੁਰ ਤੋਂ ਪੁਣੇ, ਆਗਰਾ ਕੈਂਟ ਤੋਂ ਬਨਾਰਸ, ਦੁਰਗ ਤੋਂ ਵਿਸ਼ਾਖਾਪਟਨਮ, ਪੁਣੇ ਤੋਂ ਹੁਬਲੀ ਸਮੇਤ ਕਈ ਨਮੋ ਭਾਰਤ ਰੈਪਿਡ ਰੇਲਾਂ ਅਤੇ ਵਾਰਾਣਸੀ ਤੋਂ ਦਿੱਲੀ ਲਈ ਪਹਿਲੀ 20 ਕੋਚ ਵਾਲੀ ਵੰਦੇ ਭਾਰਤ ਰੇਲਗੱਡੀ ਨੂੰ ਵੀ ਹਰੀ ਝੰਡੀ ਦੇਣਗੇ।
ਹਿੰਦੂਸਥਾਨ ਸਮਾਚਾਰ