New Delhi: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਦੋਂ ਤੱਕ ਦਿੱਲੀ ਵਾਸੀਆਂ ਦੇ ਹੁਕਮ ਨਹੀਂ ਹੋਣਗੇ ਓਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਣਗੇ।
ਐਤਵਾਰ 15 ਸਤੰਬਰ ਨੂੰ ਕੇਜਰੀਵਾਲ ਨੇ ਐਲਾਨ ਕੀਤਾ ਕਿ ਅ੍ੱਜ ਤੋਂ 2 ਦਿਨ ਬਾਅਦ ਮੁੱਖ ਮੰਤਰੀ ਵਜੋਂ ਅਹੁਦੇ ਤੋਂ ਅਸਤੀਫਾ ਦੇ ਦੇਣਗੇ।ਉਨ੍ਹਾਂ ਕਿਹਾ ਕਿ ਜਨਤਾ ਦੇ ਫੈਸਲਾ ਦੇਣ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਛੁੱਟਣ ਤੋਂ ਦੋ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਵੱਡਾ ਐਲਾਨ ਕੀਤਾ। ਉਨ੍ਹਾਂ ਪਾਰਟੀ ਦੇ ਦਫ਼ਤਰ ਵਿੱਚ ਕਿਹਾ, “ਮੈਂ ਸੀਐੱਮ ਦੀ ਕੁਰਸੀ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ ਅਤੇ ਮੈਂ ਉਦੋਂ ਤੱਕ ਸੀਐੱਮ ਦੀ ਕੁਰਸੀ ਉੱਤੇ ਨਹੀਂ ਬੈਠਾਂਗਾ ਜਦੋਂ ਤੱਕ ਕਿ ਜਨਤਾ ਆਪਣਾ ਫੈਸਲਾ ਨਾ ਸੁਣਾ ਦੇਵੇ।”
उनकी साज़िशें हमारे चट्टान जैसे हौसलों को नहीं तोड़ पाईं, हम फिर से आपके बीच में हैं। हम देश के लिए यूँ ही लड़ते रहेंगे, बस आप सब लोगों का साथ चाहिए। https://t.co/o5mBn8vOx3
— Arvind Kejriwal (@ArvindKejriwal) September 15, 2024
ਉਨ੍ਹਾਂ ਨੇ ਕਿਹਾ, “ਮੈਂ ਜਨਤਾ ਦੇ ਵਿੱਚ ਜਾਵਾਂਗਾ। ਗਲੀ-ਗਲੀ ਜਾਵਾਂਗਾ। ਘਰ-ਘਰ ਵਿੱਚ ਜਾਵਾਂਗਾ ਅਤੇ ਜਦੋਂ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇਵੇ ਕਿ ਕੇਜਰੀਵਾਲ ਈਮਾਨਦਾਰ ਹੈ। ਉਦੋਂ ਤੱਕ ਮੈਂ ਸੀਐੱਮ ਦੀ ਕੁਰਸੀ ਉੱਤੇ ਨਹੀਂ ਬੈਠਾਂਗਾ।”