Kishtwar News: ਕਿਸ਼ਤਵਾੜ ਵਿੱਚ ਸੋਮਵਾਰ ਨੂੰ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐਨਸੀ ਅਤੇ ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਧਾਰਾ 370 ਨੂੰ ਮੁੜ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਕੀ ਧਾਰਾ 370 ਨੂੰ ਵਾਪਸ ਹੋਣਾ ਚਾਹੀਦੈ?… ਪਹਾੜੀ ਅਤੇ ਗੁਰਜਰ ਭਰਾਵਾਂ ਨੂੰ ਜੋ ਰਾਖਵਾਂਕਰਨ ਮਿਲਦਾ ਹੈ, ਧਾਰਾ 370 ਬਹਾਲ ਹੋਣ ’ਤੇ ਉਹ ਨਹੀਂ ਮਿਲ ਸਕੇਗਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਕਸ਼ਮੀਰ ਦਾ ਮਾਹੌਲ ਦੇਖ ਰਿਹਾ ਹਾਂ, ਨਾ ਤਾਂ ਫਾਰੂਕ ਅਬਦੁੱਲਾ ਅਤੇ ਨਾ ਹੀ ਰਾਹੁਲ ਗਾਂਧੀ ਇੱਥੇ ਸਰਕਾਰ ਬਣਾ ਰਹੇ ਹਨ। ਧਾਰਾ 370 ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਭਾਰਤ ਦੇ ਸੰਵਿਧਾਨ ਵਿੱਚ ਧਾਰਾ 370 ਲਈ ਕੋਈ ਥਾਂ ਨਹੀਂ ਹੈ। ਕਸ਼ਮੀਰ ਵਿੱਚ ਕਦੇ ਵੀ ਦੋ ਪ੍ਰਧਾਨ ਮੰਤਰੀ, ਦੋ ਸੰਵਿਧਾਨ ਅਤੇ ਦੋ ਝੰਡੇ ਨਹੀਂ ਹੋ ਸਕਦੇ। ਇੱਥੇ ਸਿਰਫ਼ ਇੱਕ ਹੀ ਝੰਡਾ ਹੋਵੇਗਾ ਅਤੇ ਉਹ ਸਾਡਾ ਤਿਰੰਗਾ ਹੈ।
जम्मू की जनता जानती है कि यहाँ शांति सिर्फ मोदी जी के नेतृत्व वाली भाजपा सरकार ही बनाए रख सकती है। किश्तवाड़ में जम्मू के भाइयों-बहनों से संवाद कर रहा हूँ… https://t.co/X5M5WrYYBa
— Amit Shah (@AmitShah) September 16, 2024
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਗੁਰਜਰਾਂ ਨਾਲ ਵਾਅਦਾ ਕੀਤਾ ਸੀ ਕਿ ਪਹਾੜੀਆਂ ਨੂੰ ਰਾਖਵਾਂਕਰਨ ਮਿਲੇਗਾ ਪਰ ਇਸ ਨਾਲ ਗੁਰਜਰਾਂ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਹੁਣ ਮੋਦੀ ਸਰਕਾਰ ਨੇ ਗੁਰਜਰ ਰਾਖਵੇਂਕਰਨ ਨੂੰ ਛੂਹੇ ਬਿਨਾਂ ਹੀ ਪਹਾੜੀਆਂ ਨੂੰ ਰਾਖਵਾਂਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਗੁਰਜਰਾਂ ਅਤੇ ਪਹਾੜੀਆਂ ਨੂੰ ਆਦਿਵਾਸੀ ਰਾਖਵਾਂਕਰਨ ਮਿਲਿਆ ਹੈ, ਹੁਣ ਤੁਹਾਡੇ ਬੱਚੇ ਵੀ ਕੁਲੈਕਟਰ ਅਤੇ ਡੀਐਸਪੀ ਬਣ ਸਕਦੇ ਹਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਪਰਿਵਾਰਾਂ ਦਾ ਰਾਜ ਖਤਮ ਕਰ ਦਿੱਤਾ ਅਤੇ ਸੂਬੇ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬੱਚੇ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਵਿਕਸਤ ਜੰਮੂ-ਕਸ਼ਮੀਰ ਬਣਾਉਣਾ ਚਾਹੁੰਦੇ ਹਨ ਅਤੇ ਓਬੀਸੀ ਨੂੰ ਵੀ ਰਾਖਵਾਂਕਰਨ ਦਾ ਅਧਿਕਾਰ ਦੇਣਾ ਚਾਹੁੰਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ ਸੋਮਵਾਰ ਨੂੰ ਜੰਮੂ ਡਿਵੀਜ਼ਨ ਦੇ ਪਾਡਰ, ਕਿਸ਼ਤਵਾੜ ਅਤੇ ਰਾਮਬਨ ਵਿੱਚ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਹਨ।
ਹਿੰਦੂਸਥਾਨ ਸਮਾਚਾਰ