Kurukshetra News: ਹਰਿਆਣਾ ਵਿੱਚ ਵਿਧਾਨ ਸਭਾ ਚੋਣਾੰ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਵਾਰ ਨੂੰ ਹਰਿਆਣਾ ਪੁੱਜੇ। ਪੀਐਮ ਮੋਦੀ ਨੇ ਕੁਰੂਕਸ਼ੇਤਰ ਦੇ ਥੀਮ ਪਾਰਕ ਵਿੱਚ ਇੱਕ ਮੇਗਾ ਰੈਲੀ ਨੂੰ ਸੰਬੋਧਨ ਕੀਤਾ। ਅਤੇ ਲੋਕਾਂ ਨੂੰ ਭਰੋਸਾ ਜਤਾਇਾ ਕਿ ਇਸ ਵਾਰ ਮੁੜ੍ਹ ਤੋਂ ਬੀਜੇਪੀ ਹਰਿਆਣਾ ਵਿੱਚ ਸਰਕਾਰ ਬਣਾਏਗੀ। ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬੀਜੇਪੀ ਦੀ ਹੈਟ੍ਰਿਕ ਤੈਅ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਹਿਆਣਾ ਸੀਐਮ ਨਾਇਬ ਸੈਣੀ ਦੀ ਤਰੀਫਾਂ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ ਬੀਜੇਪੀ ਜੋ ਕਹਿਦੀ ਹੈ। ਓਹ ਜਰੂਰ ਕਰਦੀ ਹੈ। ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਅਸੀਂ ਇੱਕ ਵੱਡਾ ਫੈਸਲਾ ਲਿਆ ਹੈ। ਜਿਸਦਾ ਲਾਹਾ ਹਰਿਆਣਾ ਦੇ ਲੋਕਾਂ ਨੂੰ ਮਿਲੇਗਾ। ਉਨ੍ਹਾ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ 70 ਵਰ੍ਹਿਆਂ ਤੋਂ ਉੱਤੇ ਦੇ ਲੋਕਾਂ ਨੂੰ 5 ਲੱਖ ਰੁਪਏ ਦਾ ਫ੍ਰੀ ਇਲਾਜ ਮਿਲੇਗਾ।
#WATCH | Kurukshetra, Haryana: PM Narendra Modi says, “2 days ago, we have taken a very big decision which will benefit lakhs of families in Haryana. The BJP government has decided that all the elderly above the age of 70 will get free treatment of Rs 5 lakh…” pic.twitter.com/YepKxy4jK5
— ANI (@ANI) September 14, 2024
ਪੀਐਮ ਮੋਦੀ ਨੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕਾੰਗਰਸ ਦਾ ਓਹ ਦੌਰ ਵੀ ਵੇਖਿਆ ਹੈ ਜਦੋਂ ਵਿਕਾਸ ਦਾ ਪੈਸਾ ਮਹਿਜ਼ ਇੱਕ ਜ਼ਿਲੇ ਵਿੱਚ ਹੀ ਸੀਮਿਤ ਹੁੰਦਾ ਸੀ। ਪਰ ਭਾਜਪਾ ਨੇ ਪੂਰੇ ਹਰਿਆਣਾ ਨੂੰ ਵਿਕਾਸ ਦੀ ਧਾਰਾ ਨਾਲ ਜੋੜਿਆ ਹੈ। ਭਾਜਪਾ ਸਰਕਾਰ ਤੋਂ ਪਹਿਲਾਂ ਹਰਿਆਣਾ ਵਿੱਚ ਅੱਧੇ ਘਰਾਂ ਵਿੱਚ ਨਲਕੇ ਦੇ ਕੁਨੈਕਸ਼ਨ ਨਹੀਂ ਸਨ ਪਰ ਅੱਜ ਇੱਥੋਂ ਦੇ 100 ਫੀਸਦੀ ਘਰਾਂ ਵਿੱਚ ਟੂਟੀ ਕੁਨੈਕਸ਼ਨ ਹਨ। ਆਪਣੀ ਕਮਾਈ ਨੂੰ ਵਧਾਉਣਾ ਅਤੇ ਆਪਣੇ ਪੈਸੇ ਦੀ ਬਚਤ ਕਰਨਾ ਭਾਜਪਾ ਸਰਕਾਰ ਦੀ ਤਰਜੀਹ ਹੈ। ਹਰਿਆਣਾ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੁਹਾਡੇ ਗੁਆਂਢ ਵਿੱਚ ਹੈ, ਉੱਥੇ ਕਾਂਗਰਸ ਦੀ ਸਰਕਾਰ ਹੈ, ਪਰ ਹਿਮਾਚਲ ਦਾ ਕੋਈ ਵੀ ਨਾਗਰਿਕ ਖੁਸ਼ ਨਹੀਂ ਹੈ। ਉਨ੍ਹਾਂ ਨੇ ਜਿੰਨੇ ਵੀ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਬਣਦੀ ਤਨਖਾਹ ਲੈਣ ਲਈ ਹੜਤਾਲ ਕਰਨੀ ਪੈ ਰਹੀ ਹੈ। ਮੁੱਖ ਮੰਤਰੀ ਤੇ ਮੰਤਰੀਆਂ ਨੂੰ ਤਨਖਾਹਾਂ ਛੱਡਣ ਦਾ ਬਹਾਨਾ ਬਣਾਉਣਾ ਪੈਂਦਾ ਹੈ, ਸਕੂਲ-ਕਾਲਜ ਬੰਦ ਹੋਣ ਦੀ ਨੌਬਤ ਆ ਗਈ ਹੈ, ਕਾਂਗਰਸ ਨੇ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਵੀ ਹਜ਼ਾਰਾਂ ਔਰਤਾਂ ਇਸ ਦੀ ਉਡੀਕ ਕਰ ਰਹੀਆਂ ਹਨ। ਕਾਂਗਰਸ ਨੇ ਹਿਮਾਚਲ ਵਿੱਚ ਸਭ ਕੁਝ ਮਹਿੰਗਾ ਕਰ ਦਿੱਤਾ ਹੈ।
#WATCH | Kurukshetra, Haryana: PM Narendra Modi says, “Those who gave Congress a chance in their states are regretting it. Congress’ lies have not spared even Karnataka and Telangana. There is a lot of chaos in Karnataka. Inflation and corruption are at their peak there.… pic.twitter.com/IXhKQQOvHD
— ANI (@ANI) September 14, 2024
ਉਨ੍ਹਾਂ ਕਿਹਾ ਕਿ ਹਿਮਾਚਲ ਦੀ ਆਰਥਿਕ ਸਥਿਤੀ ਇੰਨੀ ਮਾੜੀ ਹੋ ਚੁੱਕੀ ਹੈ ਕਿ ਸਥਿਤੀ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਕਾਂਗਰਸ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਵੱਧ ਬੇਈਮਾਨ ਪਾਰਟੀ ਕੋਈ ਨਹੀਂ ਹੈ। ਕਾਂਗਰਸ ਦੇ ਝੂਠ ‘ਤੇ ਵਿਸ਼ਵਾਸ ਕਰਕੇ ਲੋਕ ਪਛਤਾ ਰਹੇ ਹਨ, ਜਿਨ੍ਹਾਂ ਨੇ ਆਪਣੇ ਸੂਬੇ ‘ਚ ਕਾਂਗਰਸ ਨੂੰ ਮੌਕਾ ਦਿੱਤਾ ਸੀ। ਕਾਂਗਰਸ ਨੇ ਕਰਨਾਟਕ ਤੇ ਤੇਲੰਗਾਨਾ ਨੂੰ ਵੀ ਨਹੀਂ ਛੱਡਿਆ। ਕਰਨਾਟਕ ਵਿੱਚ ਵਿਕਾਸ ਰੁਕ ਗਿਆ ਹੈ। ਕਾਂਗਰਸ ਦਿਖਾ ਰਹੀ ਹੈ ਕਿ ਚੰਗੇ ਸੂਬੇ ਕਿਵੇਂ ਬਰਬਾਦ ਹੁੰਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਲੋਕ ਪੰਜਾਬ ਦੀ ਹਾਲਤ ਦੇਖ ਸਕਦੇ ਹੋ।
#WATCH | Kurukshetra, Haryana: PM Narendra Modi says, “Those who gave Congress a chance in their states are regretting it. Congress’ lies have not spared even Karnataka and Telangana. There is a lot of chaos in Karnataka. Inflation and corruption are at their peak there.… pic.twitter.com/IXhKQQOvHD
— ANI (@ANI) September 14, 2024
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਕਾਂਗਰਸ ਅਤੇ ਉਸ ਦੇ ਸਮਰਥਕਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਕਾਂਗਰਸ ਕਿਸਾਨਾਂ ਲਈ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ, ਪਰ ਸੱਚਾਈ ਇਹ ਹੈ ਕਿ ਉਹ ਝੂਠ ਤੋਂ ਇਲਾਵਾ ਕੁਝ ਨਹੀਂ ਕਰਦੀ। ਜੇਕਰ ਕਾਂਗਰਸ ‘ਚ ਹਿੰਮਤ ਹੈ ਤਾਂ ਕਰਨਾਟਕ ਅਤੇ ਤੇਲੰਗਾਨਾ ‘ਚ ਆਪਣੀਆਂ ਕਿਸਾਨ ਯੋਜਨਾਵਾਂ ਲਾਗੂ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਐਮਐਸਪੀ ‘ਤੇ ਰੌਲਾ ਪਾਉਂਦੀ ਹੈ। ਪਰ ਹਰਿਆਣਾ ਘੱਟੋ-ਘੱਟ ਸਮਰਥਨ ਮੁੱਲ ‘ਤੇ 24 ਫਸਲਾਂ ਖਰੀਦਦਾ ਹੈ। ਮੈਂ ਕਾਂਗਰਸ ਨੂੰ ਪੁੱਛਦਾ ਹਾਂ ਕਿ ਉਹ ਕਰਨਾਟਕ ਅਤੇ ਤੇਲੰਗਾਨਾ ਵਿੱਚ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿੰਨੀਆਂ ਫਸਲਾਂ ਖਰੀਦਦੇ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਦਾ ਬੋਝ ਆਪਣੇ ਸਿਰ ਚੁੱਕਣ ਲਈ ਕਈ ਉਪਰਾਲੇ ਕੀਤੇ ਹਨ।