Bollywood News: ਬਾਲੀਵੁੱਡ ਐਕਟਰ ਸਿਧਾਂਤ ਚਤੁਰਵੇਦੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਯੁਧਰਾ ਨੂੰ ਲੈ ਕੇ ਸੁਰਖੀਆਂ ‘ਚ ਹਨ। ਫਿਲਮ ਯੁਧਰਾ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਅਭਿਨੇਤਰੀ ਮਾਲਵਿਕਾ ਮੋਹਨਨ ਅਤੇ ਸਿਧਾਂਤ ਚਤੁਰਵੇਦੀ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ ਫਿਲਮ ਲਈ ਦੋਵਾਂ ਨੇ ਕਾਫੀ ਮਿਹਨਤ ਕੀਤੀ ਹੈ। ਸਿਧਾਂਤ ਨੇ ਫਿਲਮ ਯੁਧਰਾ ਲਈ 20 ਕਿਲੋ ਭਾਰ ਘਟਾ ਕੇ ਆਪਣਾ ਟ੍ਰਾਂਸਫਾਰਮੇਸ਼ਨ ਕੀਤਾ ਹੈ।
‘ਯੁਧਰਾ’ ਲਈ ਅਦਾਕਾਰ ਨੇ ਘਟਾਇਆ 20 ਕਿਲੋ ਭਾਰ
ਇਸ ਫਿਲਮ ਲਈ ਸਿਧਾਂਤ ਚਤੁਰਵੇਦੀ ਨੇ ਕਾਫੀ ਮਿਹਨਤ ਕੀਤੀ ਹੈ। ਨਿਰਦੇਸ਼ਕ ਉਦੈਵਰ ਨੇ ਸਿਧਾਂਤ ਦੇ ਟਰਾਂਸਫਾਰਮੇਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਯੁਧਰਾ ਦੇ ਨਿਰਦੇਸ਼ਕ ਰਵੀ ਉਦੈਵਰ ਨੇ ਇਸ ਫਿਲਮ ਲਈ ਸਿਧਾਂਤ ਚਤੁਰਵੇਦੀ ਦੀ ਮਿਹਨਤ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਧਾਂਤ ਨੂੰ ਆਪਣੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਫਿੱਟ ਹੋਣ ਲਈ ਭਾਰ ਘਟਾਉਣਾ ਪਿਆ, ਜਿਸ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ 20 ਕਿਲੋ ਭਾਰ ਘਟਾਇਆ।
ਸਿਧਾਂਤ-ਮਾਲਵਿਕਾ ਦੀ ਯੁਧਰਾ ਦੀ ਚਰਚਾ
ਅਭਿਨੇਤਰੀ ਮਾਲਵਿਕਾ ਮੋਹਨਨ ਦੱਖਣੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ। ਮਾਲਵਿਕਾ ਮੋਹਨਨ ਨੇ ਕਈ ਮਲਿਆਲਮ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਪਹਿਲੀ ਵਾਰ ਹਿੰਦੀ ਫਿਲਮ ਇੰਡਸਟਰੀ ‘ਚ ਫਿਲਮ ‘ਬਿਓਂਡ ਦ ਕਲਾਊਡਸ’ ਨਾਲ ਐਂਟਰੀ ਕੀਤੀ ਸੀ। ਹੁਣ ਇਕ ਵਾਰ ਫਿਰ ਉਹ ਫਿਲਮ ਯੁਧਰਾ ਨਾਲ ਬਾਲੀਵੁੱਡ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ।
ਸਿਧਾਂਤ-ਮਾਲਵਿਕਾ ਦਾ ਇੰਟੀਮੇਟ ਸੀਨ
ਇਸ ਫਿਲਮ ‘ਚ ਮਾਲਵਿਕਾ ਮੋਹਨਨ ਅਤੇ ਐਕਟਰ ਸਿਧਾਂਤ ਚਤੁਰਵੇਦੀ ਦੀ ਕੈਮਿਸਟਰੀ ਸ਼ਾਨਦਾਰ ਹੋਵੇਗੀ। ਇਸ ਫਿਲਮ ਦਾ ਪਹਿਲਾ ਗੀਤ ਸਾਥੀਆ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਗੀਤ ‘ਚ ਸਿਧਾਂਤ ਅਤੇ ਮਾਲਵਿਕਾ ਦੀ ਕੈਮਿਸਟਰੀ ਅਤੇ ਇੰਟੀਮੇਟ ਸੀਨਜ਼ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਾਲਵਿਕਾ ਨੇ ਸਿਧਾਂਤ ਚਤੁਰਵੇਦੀ ਨਾਲ ਆਪਣੀ ਕੈਮਿਸਟਰੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇੰਟੀਮੇਟ ਸੀਨ ਸ਼ੂਟ ਕਰਨਾ ਕੋਈ ਆਸਾਨ ਕੰਮ ਨਹੀਂ ਹੈ।
ਹਿੰਦੂਸਥਾਨ ਸਮਾਚਾਰ