New Delhi: ਨਵੀਂ ਦਿੱਲੀ ਦੇ 7 ਲੋਕ ਕਲਿਆਣ ਮਾਰਗ ਸਥਿਤ PM ਨਿਵਾਸ ‘ਤੇ ਗਊ ਮਾਤਾ ਨੇ ਇੱਕ ਨਵਜੰਮੇ ਬੱਚੇ ਦੇ ਰੂਪ ’ਚ ਵੱਛੀ ਨੂੰ ਜਨਮ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਜੰਮੀ ਵੱਛੀ ਦਾ ਨਾਮ ‘ਦੀਪਜਯੋਤੀ’ ਰੱਖਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਵੀਡੀਓ ਅਤੇ ਤਸਵੀਰਾਂ ਪੋਸਟ ਕਰਦਿਆਂ ਲਿਖਿਆ, ‘‘ਸਾਡੇ ਸਾਸ਼ਤਰਾਂ ’ਚ ਕਿਹਾ ਗਿਆ ਹੈ -ਗਾਵ: ਸਰਵਸੁਖ ਪ੍ਰਦਾ:। ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਹਾਊਸ ਦੇ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸ਼ੁਭ ਆਗਮਨ ਹੋਇਆ ਹੈ। ਪ੍ਰਧਾਨ ਮੰਤਰੀ ਨਿਵਾਸ ‘ਚ ਪਿਆਰੀ ਗਾਂ ਮਾਂ ਨੇ ਨਵੇਂ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੇ ਮੱਥੇ ‘ਤੇ ਜਯੋਤੀ ਦਾ ਚਿੰਨ੍ਹ ਹੈ। ਇਸ ਲਈ ਮੈਂ ਇਸ ਦਾ ਨਾਮ ‘ਦੀਪਜਯੋਤੀ’ ਰੱਖਿਆ ਹੈ।
हमारे शास्त्रों में कहा गया है – गाव: सर्वसुख प्रदा:’।
लोक कल्याण मार्ग पर प्रधानमंत्री आवास परिवार में एक नए सदस्य का शुभ आगमन हुआ है।
प्रधानमंत्री आवास में प्रिय गौ माता ने एक नव वत्सा को जन्म दिया है, जिसके मस्तक पर ज्योति का चिह्न है।
इसलिए, मैंने इसका नाम ‘दीपज्योति’… pic.twitter.com/NhAJ4DDq8K
— Narendra Modi (@narendramodi) September 14, 2024
ਉਨ੍ਹਾਂ ਨੇ ਅੱਗੇ ਲਿਖਿਆ, “ਸੱਤ, ਲੋਕ ਕਲਿਆਣ ਮਾਰਗ ਵਿੱਚ ਇੱਕ ਨਵਾਂ ਮੈਂਬਰ! ਦੀਪਜਯੋਤੀ ਸੱਚਮੁੱਚ ਬਹੁਤ ਪਿਆਰੀ ਹੈ।”
A new member at 7, Lok Kalyan Marg!
Deepjyoti is truly adorable. pic.twitter.com/vBqPYCbbw4
— Narendra Modi (@narendramodi) September 14, 2024
ਹਿੰਦੂਸਥਾਨ ਸਮਾਚਾਰ