New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਨੇ ਸਾਰੇ ਦੇਸ਼ ਵਾਸੀਆਂ ਨੂੰ ਅੱਜ ਐਕਸ-ਹੈਂਡਲ ਪੋਸਟ ਵਿੱਚ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਐਕਸ ‘ਤੇ ਅਪਲੋਡ ਵੀਡੀਓ ਸੰਦੇਸ਼ ‘ਚ ਕਿਹਾ, ”ਭਾਸ਼ਾ ਪ੍ਰਗਟਾਵੇ ਦਾ ਸਾਧਨ ਹੁੰਦੀ ਹੈ। ਇਹ ਜੜ੍ਹ ਨਹੀਂ ਹੋ ਸਕਦੀ ਹੈ। ਜਿਵੇਂ ਜੀਵਨ ਵਿੱਚ ਚੇਤਨਾ ਹੁੰਦੀ ਹੈ, ਉਸੇ ਤਰ੍ਹਾਂ ਹੀ ਭਾਸ਼ਾ ਵਿੱਚ ਚੇਤਨਾ ਹੁੰਦੀ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਮੈਨੂੰ ਹਿੰਦੀ ਭਾਸ਼ਾ ਬੋਲਣੀ ਅਤੇ ਸਮਝਣੀ ਨਹੀਂ ਆਉਂਦੀ, ਤਾਂ ਮੈਂ ਲੋਕਾਂ ਤੱਕ ਕਿਵੇਂ ਪਹੁੰਚਾਂਗਾ, ਲੋਕਾਂ ਦੀ ਗੱਲ ਕਿਵੇਂ ਸਮਝਾਂਗਾ ਅਤੇ ਮੈਨੂੰ ਤਾਂ ਨਿੱਜੀ ਤੌਰ ‘ਤੇ ਵੀ ਇਸ ਭਾਸ਼ਾ ਦੀ ਸ਼ਕਤੀ ਕੀ ਹੁੰਦੀ ਹੈ ਇਸਦਾ ਅੰਦਾਜ਼ਾ ਹੈ।’’
सभी देशवासियों को हिन्दी दिवस की अनेकानेक शुभकामनाएं। pic.twitter.com/6VjqSI8cHr
— Narendra Modi (@narendramodi) September 14, 2024
ਅਮਿਤ ਸ਼ਾਹ ਨੇ ਮੰਤਰੀ ਸ਼ਾਹ ਨੇ ਕਿਹਾ ਕਿ, “ਸਾਰੀਆਂ ਭਾਰਤੀ ਭਾਸ਼ਾਵਾਂ ਸਾਡਾ ਗੌਰਵ ਵੀ ਹਨ ਅਤੇ ਵਿਰਾਸਤ ਵੀ, ਜਿਨ੍ਹਾਂ ਨੂੰ ਅਮੀਰ ਕੀਤੇ ਬਿਨਾਂ ਅਸੀਂ ਅੱਗੇ ਨਹੀਂ ਵਧ ਸਕਦੇ।” ਰਾਜ ਭਾਸ਼ਾ ਹਿੰਦੀ ਦਾ ਹਰ ਭਾਰਤੀ ਭਾਸ਼ਾ ਨਾਲ ਅਟੁੱਟ ਰਿਸ਼ਤਾ ਹੈ। ਇਸ ਸਾਲ ਹਿੰਦੀ ਭਾਸ਼ਾ ਨੂੰ ਦੇਸ਼ ਦੀ ਰਾਜ ਭਾਸ਼ਾ ਵਜੋਂ ਜਨਤਕ ਸੰਚਾਰ ਅਤੇ ਰਾਸ਼ਟਰੀ ਏਕਤਾ ਦੇ 75 ਸਾਲ ਪੂਰੇ ਹੋ ਗਏ ਹਨ। ਮੈਨੂੰ ਭਰੋਸਾ ਹੈ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਨਾਲ ਲੈ ਕੇ, ਰਾਜ ਭਾਸ਼ਾ ਹਿੰਦੀ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਆਪਣਾ ਯੋਗਦਾਨ ਪਾਉਂਦੀ ਰਹੇਗੀ।’’
#WATCH दिल्ली: केंद्रीय गृह मंत्री अमित शाह ने ‘हिंदी दिवस’ के अवसर पर राष्ट्र को संबोधित करते हुए कहा, “…आप हिन्दी के आंदोलन को ध्यान से देखेंगे तो राजगोपालाचारी हों, महात्मा गांधी हों, नेताजी सुभाष चंद्र बोस हों, लाला लाजपत राय हों, सरदार वल्लभ भाई पटेल हों ये सभी गैर हिन्दी… pic.twitter.com/TNleiTKpjT
— ANI_HindiNews (@AHindinews) September 14, 2024
ਦਸਣਯੋਗ ਹੈ ਕਿ ਹਿੰਦੀ ਉਨ੍ਹਾਂ ਭਾਸ਼ਾਵਾਂ ਵਿੱਚ ਸ਼ਾਮਲ ਹੈ ਜੋ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀ ਅਤੇ ਸਮਝੀਆਂ ਜਾਂਦੀਆਂ ਹਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਹਿੰਦੀ ਜਨਮਾਨਸ ਦੀ ਭਾਸ਼ਾ ਹੈ। ਉਨ੍ਹਾਂ ਨੇ ਇਸ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਬਣਾਉਣ ਦੀ ਸਿਫਾਰਸ਼ ਵੀ ਕੀਤੀ ਸੀ। 1949 ਵਿੱਚ 14 ਸਤੰਬਰ ਨੂੰ ਹਿੰਦੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ। ਦੇਸ਼ ਵਿੱਚ 1953 ਤੋਂ ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ