Washington, D.C. : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅੱਜ ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਜੋਅ ਬਿਡੇਨ ਨਾਲ ਹੋਣ ਵਾਲੀ ਮੁਲਾਕਾਤ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵ੍ਹਾਈਟ ਹਾਊਸ ਨੇ ਕੀਰ ਸਟਾਰਮਰ ਦੇ ਅਮਰੀਕਾ ਦੌਰੇ ‘ਤੇ 6 ਸਤੰਬਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਰਾਸ਼ਟਰਪਤੀ ਬਿਡੇਨ 13 ਸਤੰਬਰ ਨੂੰ ਵਾਈਟ ਹਾਊਸ ‘ਚ ਦੁਵੱਲੀ ਬੈਠਕ ਲਈ ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੇਜ਼ਬਾਨੀ ਕਰਨਗੇ।
ਬਿਆਨ ਵਿਚ ਕਿਹਾ ਗਿਆ ਹੈ ਕਿ ਵ੍ਹਾਈਟ ਹਾਊਸ ਵਿਚ ਇਹ ਉਨ੍ਹਾਂ ਦੀ ਦੂਜੀ ਮੁਲਾਕਾਤ ਹੋਵੇਗੀ। ਦੋਵੇਂ ਨੇਤਾ ਆਪਸੀ ਹਿੱਤ ਦੇ ਕਈ ਵਿਸ਼ਵ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕਰਨਗੇ। ਇਸ ਵਿੱਚ ਰੂਸੀ ਹਮਲੇ ਦੇ ਵਿਰੁੱਧ ਯੂਕ੍ਰੇਨ ਨੂੰ ਮਜ਼ਬੂਤ ਸਮਰਥਨ ਜਾਰੀ ਰੱਖਣਾ, ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਲਈ ਬੰਧਕਾਂ ਦੀ ਰਿਹਾਈ ਅਤੇ ਜੰਗਬੰਦੀ ਸਮਝੌਤੇ ਨੂੰ ਯਕੀਨਾ ਕਰਨਾ, ਅੰਤਰਰਾਸ਼ਟਰੀ ਸ਼ਿਪਿੰਗ ਦੀ ਸੁਰੱਖਿਆ ਕਰਨਾ ਸ਼ਾਮਲ ਹੈ। ਇਸ ਚਰਚਾ ਵਿੱਚ ਈਰਾਨ-ਸਮਰਥਿਤ ਹੂਤੀ ਸਮੂਹ ਤੋਂ ਲਾਲ ਸਾਗਰ ਨੂੰ ਖ਼ਤਰੇ ਤੋਂ ਇਲਾਵਾ, ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਨੂੰ ਅੱਗੇ ਵਧਾਉਣ ਵਰਗੇ ਨੁਕਤੇ ਵੀ ਸ਼ਾਮਲ ਸਨ। ਵਰਣਨਯੋਗ ਹੈ ਕਿ ਦੋਵੇਂ ਨੇਤਾ ਇਸ ਤੋਂ ਪਹਿਲਾਂ ਜੁਲਾਈ ਵਿਚ ਮੁਲਾਕਾਤ ਕਰ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ