Amritsar News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਵੀ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਅੱਜ ਸਵੇਰੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਮੋਗਾ ਅਤੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਬ ਡਵੀਜ਼ਨ ਵਿੱਚ ਹੋਈ ਹੈ। ਤਿੰਨ ਥਾਵਾਂ ’ਤੇ ਮਾਰੇ ਗਏ ਛਾਪੇ ਸਿੱਧੇ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਹਨ।
NIA raids places in Punjab over 2023 grenade attack by pro-Khalistani supporters at Indian High Commission building in Canada
Read @ANI Story | https://t.co/6xB41G9gwA#NIA #Punjab #Canada pic.twitter.com/Rh4gZnN92m
— ANI Digital (@ani_digital) September 13, 2024
ਇਸ ਦੇ ਨਾਲ ਹੀ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ਵਿੱਚ ਕਵੀ ਮੱਖਣ ਸਿੰਘ ਮੁਸਾਫਿਰ ਦੇ ਘਰ ਛਾਪਾ ਮਾਰਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਰਈਆ ਨੇੜੇ ਫੇਰੂਮਾਨ ਰੋਡ ’ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ।
ਜਦੋਂਕਿ ਦੂਸਰੀ ਛਾਪੇਮਾਰੀ ਅੰਮਿ੍ਤਸਰ ਦੇ ਸਠਿਆਲਾ ਨੇੜੇ ਬੁਤਾਲਾ ‘ਚ ਅੰਮ੍ਰਿਤਪਾਲ ਦੇ ਜੀਜਾ ਦੇ ਘਰ ‘ਤੇ ਅਤੇ ਤੀਸਰੀ ਛਾਪੇਮਾਰੀ ਮਹਿਤਾ ‘ਚ ਜੀਜੇ ਦੇ ਜੀਜੇ ਘਰ ਕੀਤੀ ਗਈ ਹੈ। ਤਿੰਨੋਂ ਛਾਪੇ ਅੰਮ੍ਰਿਤਪਾਲ ਨਾਲ ਜੁੜੇ ਹੋਏ ਹਨ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਛਾਪੇਮਾਰੀ ਵਿਚ ਐਨ.ਆਈ.ਏ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਨਾਲ ਜੁੜੇ ਸਬੂਤ ਅਤੇ ਜਾਣਕਾਰੀ ਹਾਸਲ ਪਹੁੰਚੀ ਹੈ।
ਹਿੰਦੂਸਥਾਨ ਸਮਾਚਾਰ