New Delhi: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸਾਰੀਆਂ 90 ਸੀਟਾਂ ‘ਤੇ ਆਪਣੇ ਉਮੀਦਵਾਰ ਦੀ ਸੂਚੀ ਜਾਰੀ ਕਰ ਦਿੱਤੀ ਹੈ।ਜਦਕਿ ਕਾਂਗਰਸ ਨੇ ਚੌਥੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਪਾਰਟੀ ਨੇ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਵ ਹੁਣ ਤੱਕ ਕਾਂਗਰਸ ਨੇ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸੂਬੇ ਵਿੱਚ ਸਿਆਸੀ ਜ਼ਮੀਨ ਤਲਾਸ਼ਦੀ ਆਮ ਆਦਮੀ ਪਾਰਟੀ ਨੇ ਛੇਵੀਂ ਸੂਚੀ ਜਾਰੀ ਕੀਤੀ ਹੈ। ਅਤੇ 19 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ‘ਆਪ’ ਨੇ 89 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ।
#HaryanaPolls2024 | Congress releases its fourth list of candidates for the upcoming Haryana Assembly elections. pic.twitter.com/UHXAgWFjwX
— ANI (@ANI) September 11, 2024
ਕਾਂਗਰਸ ਪਾਰਟੀ ਨੇ ਅੰਬਾਲਾ ਕੈਂਟ ਤੋਂ ਪਰਿਮਲ ਪਰੀ, ਪਾਣੀਪਤ ਦਿਹਾਤੀ ਤੋਂ ਸਚਿਨ ਕੁੰਡੂ, ਨਰਵਾਣਾ (ਐਸਸੀ) ਤੋਂ ਸਤਬੀਰ ਡਬਲੇਨ, ਰਨੀਆਂ ਤੋਂ ਸਰਵ ਮਿੱਤਰ ਕੰਬੋਜ ਅਤੇ ਤਿਗਾਂਵ ਤੋਂ ਰੋਹਿਤ ਨਗਰ ਨੂੰ ਉਮੀਦਵਾਰ ਬਣਾਇਆ ਹੈ।
ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤਰ੍ਹਾਂ ਹੁਣ ਤੱਕ 89 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਹੁਣ ਸਿਰਫ ਇੱਕ ਸੀਟ ਤੇ ਹੀ ਉਮੀਦਵਾਰ ਦਾ ਨਾਂ ਬਾਕੀ ਰਹਿ ਗਿਆ ਹੈ।
Haryana elections | AAP releases 6th list of 19 candidates. The party has released a list of 89 candidates so far. pic.twitter.com/E8TGF3jJUe
— ANI (@ANI) September 12, 2024
ਦੱਸ ਦੇਈਏ ਕਿ ਵੀਰਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਹੈ। ਅਜਿਹੇ ‘ਚ ਕਾਂਗਰਸ ਅਤੇ ‘ਆਪ’ ਬਾਕੀ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰਨਗੇ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।