North Bengal: ਜ਼ਿਲ੍ਹੇ ‘ਚ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਤਾਇਨਾਤ ਉੱਤਰੀ ਬੰਗਾਲ ਫਰੰਟੀਅਰ ਦੇ ਕਿਸ਼ਨਗੰਜ ਸੈਕਟਰ ਦੇ ਅਧੀਨ 72ਵੀਂ ਬਟਾਲੀਅਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਬਾਰਡਰ ਆਊਟ ਪੋਸਟ ਬਾਸਤਪੁਰ ਦੇ ਜਵਾਨਾਂ ਨੇ ਰਾਏਗੰਜ ਥਾਣੇ ਦੀ ਪੁਲਸ ਨਾਲ ਮਿਲ ਕੇ ਤਾਜਪਾੜਾ ਪਿੰਡ ‘ਚ ਸੰਯੁਕਤ ਅਭਿਆਨ ਚਲਾਉਂਦੇ ਹੋਏ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕਾਂ ਦੇ ਨਾਮ ਮੁਹੰਮਦ ਇਸਮਾਈਲ (18), ਮੁਹੰਮਦ ਮੁਸਾਰੁਲ (19) ਅਤੇ ਰਾਣਾ ਪਰਵੇਜ਼ (19) ਹਨ। ਬੀ.ਐੱਸ.ਐੱਫ. ਨੇ ਬੁੱਧਵਾਰ ਨੂੰ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਬੀ. ਐੱਸ. ਐੱਫ. ਦੇ ਅਨੁਸਾਰ, ਇੱਕ ਸੂਹ ‘ਤੇ ਰਾਏਗੰਜ ਥਾਣੇ ਦੀ ਪੁਲਸ ਦੇ ਨਾਲ ਤਾਜਪਾੜਾ ਪਿੰਡ ਦੇ ਇੱਕ ਘਰ ਵਿੱਚ ਕਾਰਵਾਈ ਕਰਕੇ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਘਰ ਵਿੱਚ ਲੁਕੇ ਹੋਏ ਸਨ ਅਤੇ ਆਪਣੀ ਰੋਜ਼ੀ-ਰੋਟੀ ਲਈ ਪੰਜਾਬ ਜਾਣ ਦੀ ਯੋਜਨਾ ਬਣਾ ਰਹੇ ਸਨ। ਫੜੇ ਗਏ ਬੰਗਲਾਦੇਸ਼ੀ ਨਾਗਰਿਕਾਂ ਨੂੰ ਜ਼ਬਤ ਕੀਤੇ ਸਾਮਾਨ ਸਮੇਤ ਰਾਏਗੰਜ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ