Batala News: ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੁਰਬ ਦੀ ਸੰਪੂਰਨਤਾ ਉਪਰੰਤ ਸਟੇਸ਼ਨ ਫਾਇਰ ਬ੍ਰਿਗੇਡ ਬਟਾਲਾ ਵਿਖੇ ਪੰਜਾਬ ਦੇ ਵੱਖ ਵੱਖ ਸਟੇਸ਼ਨਾਂ ਆਏ ਫਾਇਰ ਟੈਂਡਰਾਂ ਤੇ ਸਟਾਫ ਦੀ ਸ਼ਾਨਦਾਰ ਤੇ ਨਿੱਘੀ ਵਿਦਾਇਗੀ ਮੌਕੇ ਗੁਰੂ ਬਖਸ਼ਿਸ ਪ੍ਰਸ਼ਾਦ ਵੰਡਿਆ। ਇਸ ਮੌਕੇ ਫਾਇਰ ਅਫ਼ਸਰ ਨੀਰਜ਼ ਸ਼ਰਮਾਂ, ਰਾਕੇਸ਼ ਸ਼ਰਮਾਂ ਤੇ ਓਂਕਾਰ ਸਿੰਘ, ਹਰਬਖਸ਼ ਸਿੰਘ ਸਿਵਲ ਡਿਫੈਂਸ, ਜਸਬੀਰ ਸਿੰਘ ਤੇ ਫਾਇਰ ਸਟੇਸ਼ਨਾਂ ਦਾ ਸਟਾਫ ਮੋਜੂਦ ਸੀ।
ਇਸ ਮੌਕੇ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਵਲੋਂ ਸਾਰੇ ਸ਼ਹਿਰ ਵਿਚ ਤਾਇਨਾਤ ਫਾਇਰਮੈਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਅਤੇ ਸੁਚਜੇ ਢੰਗ ਨਾਲ ਨਿਭਾਉਣ ‘ਤੇ ਧੰਨਵਾਦ ਕੀਤਾ। ਸੰਗਤਾਂ ਦੇ ਭਾਰੀ ਇੱਕਠ ਹੋਣ ਤੇ ਫਾਇਰ ਬ੍ਰਿਗੇਡ ਟੀਮਾਂ ਵਲੋਂ ਕੋਈ ਅਨਸੁਖਾਵੀ ਘਟਨਾ ਵਾਪਰਨ ਤੇ ਬਚਾਅ ਕਰਨ ਵਿਚ ਕੀਤੀ ਤਿਆਰੀ ਦੀ ਸਹਾਰਣਾ ਕੀਤੀ। ਅਗੇ ਤੋਂ ਵੀ ਅਜਿਹੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਤੋ ਪਹਿਲਾਂ ਪੰਜਾਬ ਦੇ ਵੱਖ ਵੱਖ ਫਾਇਰ ਬ੍ਰਿਗੇਡ ਸਟੇਸ਼ਨਾਂ ਤੋ ਆਏ ਫਾਇਰ ਅਫ਼ਸਰ ਤੇ ਫਾਇਰਮੈਨਾਂ ਨੇ ਵਿਆਹ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਤੇ ਇਤਿਹਾਸ ਤੋਂ ਜਾਣੂ ਹੋਏ।
ਹਿੰਦੂਸਥਾਨ ਸਮਾਚਾਰ