Shimla News: ਰਾਜਧਾਨੀ ਸ਼ਿਮਲਾ ਦੇ ਉਪਨਗਰ ਸੰਜੌਲੀ ‘ਚ ਮਸਜਿਦ ਦੇ ਨਾਜਾਇਜ਼ ਨਿਰਮਾਣ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਹਿੰਦੂ ਭਾਈਚਾਰੇ ਦੇ ਲੋਕਾਂ ‘ਚ ਭਾਰੀ ਗੁੱਸਾ ਨਜ਼ਰ ਆਇਆ। ਸੰਜੌਲੀ ‘ਚ ਧਾਰਾ 163 ਲਾਗੂ ਹੋਣ ਦੇ ਬਾਵਜੂਦ ਹਿੰਦੂ ਸੰਗਠਨਾਂ ਨੇ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਇਸ ਕਾਰਨ ਇੱਥੇ ਮਾਹੌਲ ਤਣਾਅਪੂਰਨ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਸੰਜੌਲੀ ਦੇ ਨਾਲ ਲੱਗਦੀ ਢਲੀ ਟਨਲ ਵਿੱਚ ਪੁਲਸ ਵੱਲੋਂ ਲਗਾਏ ਬੈਰੀਕੇਡ ਤੋੜ ਦਿੱਤੇ ਅਤੇ ਵਿਵਾਦਿਤ ਮਸਜਿਦ ਵਾਲੀ ਥਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪ ਵੀ ਹੋਈ ਅਤੇ ਪੁਲਸ ਨੇ ਲਾਠੀਚਾਰਜ ਵੀ ਕੀਤਾ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪ ਵਿੱਚ ਇੱਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ।
#WATCH | Shimla Protests | Himachal Pradesh: Protestors try to remove the barricading at the Dhalli Tunnel East portal during their protest rally against the alleged illegal construction of a Mosque in the Sanjauli area pic.twitter.com/7T15L6ahtf
— ANI (@ANI) September 11, 2024
ਪੁਲਸ ਮਸਜਿਦ ਵਾਲੀ ਥਾਂ ਦੇ ਆਸਪਾਸ ਪਹੁੰਚ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਪਾਣੀ ਦੀਆਂ ਬੌਛਾਰਾਂ ਛੱਡੀਆਂ ਗਈਆਂ। ਪ੍ਰਦਰਸ਼ਨਕਾਰੀਆਂਦੇ ਇਕੱਠੇ ਹੋਣ ਕਾਰਨ ਸੰਜੌਲੀ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਹੈ। ਡਰੋਨ ਕੈਮਰਿਆਂ ਰਾਹੀਂ ਪ੍ਰਦਰਸ਼ਨਕਾਰੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਨੇ ਵਿਵਾਦਿਤ ਮਸਜਿਦ ਵਾਲੀ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਸੰਜੌਲੀ ਵਿੱਚ ਤਣਾਅ ਦੇ ਮੱਦੇਨਜ਼ਰ ਕਾਰੋਬਾਰੀਆਂ ਨੇ ਸੰਜੌਲੀ ਬਾਜ਼ਾਰ ਵਿੱਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਅੱਜ ਸਵੇਰੇ 11 ਵਜੇ ਕੁਝ ਪ੍ਰਦਰਸ਼ਨਕਾਰੀ ਸੰਜੌਲੀ ਪਹੁੰਚੇ ਅਤੇ ਭਾਰਤ ਮਾਤਾ ਦੀ ਜੈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਹਾਲਾਂਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ।
संजौली मस्जिद विवाद:
छावनी में तब्दील हुआ संजौली बाजार, संजौली में बीएनएस की धारा 163 लागू, 5 से ज्यादा लोगों को नहीं एक साथ इखट्टा होने की इजाजत#shimla #sanjaulimasijdvivaad #sanjauli #himachal pic.twitter.com/zBVgLqgxHf— Pankaj Singta (@pankaj_singta) September 11, 2024
ਆਪਣੇ ਸਮਰਥਕਾਂ ਨਾਲ ਸੰਜੌਲੀ ਪੁੱਜੇ ਹਿੰਦੂ ਜਾਗਰਣ ਮੰਚ ਦੇ ਸਾਬਕਾ ਜਨਰਲ ਸਕੱਤਰ ਕਮਲ ਗੌਤਮ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕਮਲ ਗੌਤਮ ਨੇ ਕਿਹਾ ਕਿ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਉਨ੍ਹਾਂ ਦੇ ਸਮਰਥਨ ਵਿੱਚ ਸੰਜੌਲੀ ਪਹੁੰਚਿਆ ਹਾਂ ਅਤੇ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਵਲ ਸੁਸਾਇਟੀ ਦੇ ਬੈਨਰ ਹੇਠ ਕੁਝ ਲੋਕ ਸੰਜੌਲੀ ਪੁੱਜੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪਰ ਪੁਲਸ ਨੇ ਉਨ੍ਹਾਂ ਨੂੰ ਭਜਾ ਦਿੱਤਾ।
ਇਸ ਪ੍ਰਦਰਸ਼ਨ ਕਾਰਨ ਹਰ ਥਾਂ ‘ਤੇ ਪੁਲਸ ਤਾਇਨਾਤ ਹੈ। ਮਸਜਿਦਾਂ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਹ ਵਿਵਾਦ ਹੁਣ ਸਦਨ ਤੱਕ ਪਹੁੰਚ ਗਿਆ ਹੈ। AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਇਸ ਵਿਵਾਦ ਨੂੰ ਲੈ ਕੇ ਹਿਮਾਚਲ ਸਰਕਾਰ ‘ਤੇ ਹਮਲਾ ਬੋਲਿਆ ਹੈ। ਜਾਣਦੇ ਹਾਂ ਕੀ ਹੈ ਪੂਰਾ ਮਾਮਲਾ….
ਜਾਣੋ ਕੀ ਹੈ ਪੂਰਾ ਮਾਮਲਾ?
ਸ਼ਿਮਲਾ ਸਥਿਤ ਸੰਜੌਲੀ ਮਸਜਿਦ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਦੱਸ ਦੇਈਏ ਕਿ ਇਹ ਪ੍ਰਦਰਸ਼ਨ ਇੱਕ ਲੜਾਈ ਨਾਲ ਸ਼ੁਰੂ ਹੋਇਆ ਸੀ। ਜਿੱਥੇ ਸ਼ਿਮਲਾ ਦੇ ਮਲਿਆਣਾ ਇਲਾਕੇ ‘ਚ ਵਿਕਰਮ ਸਿੰਘ ਨਾਂ ਦੇ 37 ਸਾਲਾ ਨੌਜਵਾਨ ਦੀ ਕਰੀਬ 6 ਲੋਕਾਂ ਨੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ। ਵਿਕਰਮ ਨੇ ਇਸ ਲੜਾਈ ਨੂੰ ਲੈ ਕੇ ਥਾਣੇ ‘ਚ ਮਾਮਲਾ ਦਰਜ ਕਰਵਾਇਆ ਅਤੇ ਦੱਸਿਆ ਕਿ ਲੜਾਈ ਤੋਂ ਬਾਅਦ ਸਾਰੇ ਦੋਸ਼ੀ ਮਸਜਿਦ ‘ਚ ਲੁਕ ਗਏ।
ਜਦੋਂ ਹਿੰਦੂ ਸੰਗਠਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੰਜੌਲੀ ਮਸਜਿਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਮਸਜਿਦ ਨੂੰ ਗੈਰ-ਕਾਨੂੰਨੀ ਦੱਸ ਕੇ ਢਾਹੁਣ ਦੀ ਮੰਗ ਉਠਾਈ। ਇਸ ਤੋਂ ਬਾਅਦ ਲੋਕਾਂ ਦਾ ਪ੍ਰਦਰਸ਼ਨ ਹੌਲੀ-ਹੌਲੀ ਗੁੱਸੇ ਵਿੱਚ ਬਦਲ ਗਿਆ। ਇਸ ਦੇ ਨਾਲ ਹੀ ਦੱਸ ਦੇਈਏ ਕਿ ਪੁਲਸ ਨੇ ਵਿਕਰਮ ਸਿੰਘ ਦੀ ਕੁੱਟਮਾਰ ਕਰਨ ਵਾਲੇ ਸਾਰੇ ਲੋਕਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਸੂਚੀ ‘ਚ ਦੋ ਨਾਬਾਲਗਾਂ ਸਮੇਤ ਗੁਲਨਵਾਜ਼ (32 ਸਾਲ), ਸਾਰਿਕ (20 ਸਾਲ), ਸੈਫ ਅਲੀ (23 ਸਾਲ), ਰੋਹਿਤ (23 ਸਾਲ) ਦੇ ਨਾਂ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ