Washington D.C. : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਨੇ ਬਹੁਤ ਉਡੀਕੀ ਜਾ ਰਹੀ ਪ੍ਰੈਜ਼ੀਡੈਂਸ਼ੀਅਲ ਡਿਬੇਟ (ਬਹਿਸ) ‘ਚ ਮੰਗਲਵਾਰ ਰਾਤ ਨੂੰ ਇਕ-ਦੂਜੇ ‘ਤੇ ਤਿੱਖੇ ਹਮਲੇ ਕੀਤੇ। ਕਦੇ ਕਮਲਾ ਹਾਵੀ ਹੁੰਦੀ ਨਜ਼ਰ ਆਈ, ਤਾਂ ਕਦੇ ਟਰੰਪ ਦਾ। ਮੰਚ ’ਤੇ ਆਉਂਦਿਆ ਹੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨਾਲ ਹੱਥ ਮਿਲਾਇਆ। ਅਤੇ ਫਿਰ ਅਗਲੇ 90 ਮਿੰਟ ਅਪਰਾਧਿਕ ਦੋਸ਼ਸਿੱਧੀ ਅਤੇ ਕੋਵਿਡ ਨਾਲ ਨਜਿੱਠਣ ਦੇ ਤਰੀਕੇ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਪਿਛਲੇ ਅੱਠ ਸਾਲਾਂ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਰਮਿਆਨ ਹੱਥ ਮਿਲਾਇਆ ਨਹੀਂ ਗਿਆ। ਸ਼੍ਰੀਮਤੀ ਹੈਰਿਸ ਨੇ ਕਿਹਾ, ਇਹ ਪੰਨਾ ਪਲਟਣ ਦਾ ਸਮਾਂ ਹੈ।
#WATCH | US Presidential Debate between Vice President Kamala Harris and former US President Donald Trump in Philadelphia
US Vice President and Democratic Party’s presidential nominee, Kamala Harris says, “Donald Trump hand-selected three members of the Supreme Court with the… pic.twitter.com/5ET82tbt3o
— ANI (@ANI) September 11, 2024
#WATCH | During the US Presidential Debate between Vice President Kamala Harris and former US President Donald Trump in Philadelphia, former US President Donald Trump and Republican nominee for the upcoming US presidential elections says, “If she ever got elected, she’d change… pic.twitter.com/ssibHk5eg1
— ANI (@ANI) September 11, 2024
ਚੁਭਦੇ ਤੀਰ, ਰਾਣੀ ਗੰਭੀਰ
ਬਹਿਸ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਵਿਰੋਧੀਆਂ ਨੇ ਇਕ-ਦੂਜੇ ‘ਤੇ ਦੋਸ਼-ਜਵਾਬੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ ਟਰੰਪ ‘ਤੇ ਦੋਸ਼ ਲਗਾਇਆ ਕਿ ਉਹ ਸਾਡੇ ਲਈ ਸਭ ਤੋਂ ਖਰਾਬ ਅਰਥਵਿਵਸਥਾ ਛੱਡ ਕੇ ਗਏ ਸਨ। ਕਮਲਾ ਨੇ ਕਿਹਾ ਕਿ ਉਹ ਮੱਧ ਵਰਗੀ ਪਰਿਵਾਰ ਤੋਂ ਹੈ। ਸਿਰਫ਼ ਉਨ੍ਹਾਂ ਕੋਲ ਹੀ ਅਮਰੀਕੀ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਯੋਜਨਾ ਹੈ।
ਲੋਕਤੰਤਰ ਦੀ ਦੁਹਾਈ
ਇਸ ਬਹਿਸ ‘ਚ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਮੌਜੂਦਾ ਬਿਡੇਨ ਸਰਕਾਰ ‘ਤੇ ਦੇਸ਼ ‘ਚ ਮਹਿੰਗਾਈ ਦਾ ਸਭ ਤੋਂ ਬੁਰਾ ਦੌਰ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਈ ਵਾਰ ਬਿਡੇਨ ਦੀ ਚੀਨ ਨੀਤੀ ‘ਤੇ ਕਮਲਾ ਹੈਰਿਸ ‘ਤੇ ਨਿਸ਼ਾਨਾ ਸਾਧਿਆ। ਕਮਲਾ ਹੈਰਿਸ ਨੇ ਵੀ ਚੀਨ ਨੂੰ ਲੈ ਕੇ ਟਰੰਪ ਦੀ ਤਿੱਖੀ ਚੁਟਕੀ ਲਈ। ਟਰੰਪ ਨੇ ਅਪਰਾਧ ਕੰਟਰੋਲ ‘ਤੇ ਬਿਡੇਨ ਪ੍ਰਸ਼ਾਸਨ ਦੇ ਰਿਕਾਰਡ ‘ਤੇ ਹਮਲਾ ਕੀਤਾ। ਇਸਦਾ ਹੈਰਿਸ ਨੇ ਜਵਾਬ ਦਿੱਤਾ। ਕਿਹਾ – ਇਹ ਟਿੱਪਣੀ ਅਜਿਹੇ ਵਿਅਕਤੀ ਵਲੋਂ ਕੀਤੀ ਜਾ ਰਹੀ ਹੈ ਜਿਸ ‘ਤੇ ਕਈ ਵਾਰ ਅਪਰਾਧਿਕ ਦੋਸ਼ ਲੱਗ ਚੁੱਕੇ ਹਨ। ਟਰੰਪ ਨੇ ਇਸਦੇ ਨਾਲ ਹੀ 13 ਜੁਲਾਈ ਨੂੰ ਆਪਣੀ ਹੱਤਿਆ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ। ਬੋਲੇ-ਸ਼ਾਇਦ ਮੈਂ ਉਨ੍ਹਾਂ ਗੱਲਾਂ ਕਰਕੇ ਸਿਰ ਵਿੱਚ ਗੋਲੀ ਖਾਧੀ। ਤੁਸੀਂ ਲੋਕ ਮੈਨੂੰ ਲੋਕਤੰਤਰ ਲਈ ਖ਼ਤਰਾ ਕਹਿੰਦੇ ਹੋ। ਅਸਲ ਵਿੱਚ ਤਾਂ ਤੁਸੀਂ ਲੋਕ ਹੀ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੋ।
ਕੋਈ ਕਿਸੇ ਤੋਂ ਘੱਟ ਨਹੀਂ
ਇਸ ਬਹਿਸ ਵਿੱਚ ਦੋਵੇਂ ਕਿਸੇ ਤੋਂ ਘੱਟ ਨਹੀਂ ਰਹੇ। ਕਮਲਾ ਹੈਰਿਸ ਨੇ ਕਿਹਾ ਕਿ ਮੈਂ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਤੌਰ ‘ਤੇ ਦੁਨੀਆ ਦੀ ਯਾਤਰਾ ਕੀਤੀ ਹੈ। ਵਿਸ਼ਵ ਦੇ ਨੇਤਾ ਕਹਿੰਦੇ ਹਨ ਕਿ ਤੁਸੀਂ ਕਲੰਕ ਹੋ। ਕਮਲਾ ਨੇ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਦੇ ਦੋ-ਰਾਜੀ ਹੱਲ ਦੀ ਵਕਾਲਤ ਕੀਤੀ। ਟਰੰਪ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਹਾਲਾਤ ਇਸ ਤਰ੍ਹਾਂ ਦੇ ਨਾ ਹੁੰਦੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਰਬ ਆਬਾਦੀ ਨੂੰ ਵੀ ਨਫ਼ਰਤ ਕਰਦੀ ਹੋ। ਕਮਲਾ ਹੈਰਿਸ ਨੇ ਜਵਾਬ ਦਿੱਤਾ ਕਿ ਤੁਸੀਂ ਇਹ ਗਲਤ ਦਾਅਵਾ ਕਰ ਰਹੇ ਹੋ। ਟਰੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਬਿਡੇਨ ਪ੍ਰਸ਼ਾਸਨ ਦੇ ਰਿਕਾਰਡ ‘ਤੇ ਸਵਾਲ ਚੁੱਕੇ। ਹੈਰਿਸ ਨੇ ਜਵਾਬ ਦਿੱਤਾ ਕਿ ਹੁਣ ਤੁਸੀਂ ਉਹੀ ਪੁਰਾਣਾ ਝੂਠ ਦੁਹਰਾ ਰਹੇ ਹੋ। ਦੋਵਾਂ ਵਿਚਾਲੇ ਬਹਿਸ ਦੇ ਕੇਂਦਰ ਵਿਚ ਗਰਭਪਾਤ ਦਾ ਮੁੱਦਾ ਵੀ ਆਇਆ।
ਕਮਲਾ ਹੈਰਿਸ ਦੇ ਚੋਣ ਰਣਨੀਤੀਕਾਰ ਟਰੰਪ ਨਾਲ ਦੂਜੀ ਬਹਿਸ ਚਾਹੁੰਦੇ ਹਨ
ਦਿ ਵਾਸ਼ਿੰਗਟਨ ਪੋਸਟ ਨੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਕਮਲਾ ਹੈਰਿਸ ਦੇ ਚੋਣ ਰਣਨੀਤੀਕਾਰ ਟਰੰਪ ਨਾਲ ਦੂਜੀ ਬਹਿਸ ਚਾਹੁੰਦੇ ਹਨ। ਡੈਮੋਕ੍ਰੇਟਸ ਇਸ ਬਹਿਸ ਤੋਂ ਬਾਅਦ ਅਤੇ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਕਿਸੇ ਵੀ ਸਮੇਂ ਡੋਨਾਲਡ ਟਰੰਪ ਨੂੰ ਮੁੜ ਬਹਿਸ ਲਈ ਚੁਣੌਤੀ ਦੇਣਗੇ।
ਹਿੰਦੂਸਥਾਨ ਸਮਾਚਾਰ